07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੌਲਗੜ੍ਹ ਦੀ ਸੰਗਤ ਵਲੋਂ ਸ੍ਰੀ ਅਨੰਦਪੁਰ ਸਾਹਿਬ ਮਾਰਗ ਲਈ ਨਕਦ ਰਾਸ਼ੀ ਭੇਟ

ਅਜੀਤ ਡੈਸਕ 17-05-2026
ਮਜਾਰੀ/ਸਾਹਿਬਾ, 16 ਮਈ (ਨਿਰਮਲਜੀਤ ਸਿੰਘ ਚਾਹਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਚਾਰ ਮਾਰਗੀ ਬਣਾਉਣ ਦੇ ਆਰੰਭੇ ਕਾਰਜ ਵਿਚ ਹਿੱਸਾ ਪਾਉਂਦਿਆਂ ਪਿੰਡ ਕੌਲਗੜ੍ਹ ਦੀ ਸੰਗਤ ਵਲੋਂ ਪਹਿਲਾਂ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੋਂ ਬਾਅਦ ਹੁਣ 22 ਹਜ਼ਾਰ ਰੁ. ਦੀ ਹੋਰ ਨਕਦ ਰਾਸ਼ੀ ਬਹਾਦਰ ਸਿੰਘ, ਹਰਚਰਨ ਸਿੰਘ, ਬਲਵਿੰਦਰ ਸਿੰਘ ਤੇ ਕਸ਼ਮੀਰ ਸਿੰਘ ਸਾਹਦੜਾ ਵਲੋਂ ਸੰਤ ਬਾਬਾ ਸਤਨਾਮ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਮਾਇਆ ਐਨ. ਆਰ. ਆਈ. ਤੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਦਿੱਤੀ ਗਈ, ਜਿਸ 'ਚ ਡਾ. ਮੋਹਣ ਸਿੰਘ ਵਲੋਂ 10,000 ਰੁ. ਦੀ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਡੇਂਗੂ ਖ਼ਿਲਾਫ਼ ਮੁਹਿੰਮ 'ਚ ਲੋਕਾਂ ਦੀ ਸਾਂਝੀ ਭਾਗੀਦਾਰੀ ਸਭ ਤੋਂ ਵੱਡਾ ਹਥਿਆਰ-ਐੱਸ. ਐੱਮ. ਓ. ਅਗਲੀ ਖ਼ਬਰ ਥਾਨਵਾਲਾ ਵਿਖੇ ਗਰੀਬ ਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ ਕੀਤੇ ਪ੍ਰਕਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।