28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੱਸੀ ਜਠੇਰਿਆਂ ਦੇ ਜੋੜ ਮੇਲੇ ਸੰਬੰਧੀ ਕੁਲਥਮ 'ਚ ਮੀਟਿੰਗ

ਅਜੀਤ ਡੈਸਕ 10-05-2026
ਬਹਿਰਾਮ, 9 ਮਈ (ਨਛੱਤਰ ਸਿੰਘ ਬਹਿਰਾਮ)-ਬਾਬਾ ਫਤਿਹ ਚੰਦ ਜੱਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਜੱਸੀ ਜਠੇਰੇ ਅਸਥਾਨ ਪਿੰਡ ਕੁਲਥਮ ਪ੍ਰਬੰਧਕ ਕਮੇਟੀ ਦੀ ਮੇਲੇ ਸੰਬੰਧੀ ਮੀਟਿੰਗ ਹੋਈ | ਉਪਰੰਤ ਕਮੇਟੀ ਮੈਂਬਰ ਚਮਨ ਲਾਲ ਜੱਸੀ, ਹੰਸਰਾਜ ਤੱਲ੍ਹਣ, ਕਰਨੈਲ ਚੰਦ ਇੰਦਣਾ, ਦੇਸ ਰਾਜ ਜਲੰਧਰ ਤੇ ਮਝੈਲ ਰਾਮ ਜੱਸੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ 17 ਮਈ ਨੂੰ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਵੇਗਾ | ਝੰਡੇ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ 'ਚ ਗਾਇਕ ਕੌਮਾਂਤਰੀ ਕਲਾਕਾਰ ਬਲਵਿੰਦਰ ਬਿੰਦਾ ਤੇ ਜੈਸਮੀਨ ਖਾਨ, ਬਲਵੀਰ ਰਾਗਨੀ, ਵੱਡੇ ਵਡੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਸਮਾਜ ਦੇ ਬੁੱਧੀਜੀਵੀ, ਹੋਣਹਾਰ ਵਿਦਿਆਰਥੀਆਂ ਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਰਵੀ ਕੁਮਾਰ ਜਲੰਧਰ, ਮਨੀਸ਼ ਤੱਲ੍ਹਣ, ਪਿ੍ੰਸੀ: ਗਿਆਨ ਚੰਦ, ਸ਼ਾਮ ਪਾਲ ਤੱਲ੍ਹਣ, ਬਖਸ਼ੀਸ਼ ਜੱਸੀ, ਸਤਨਾਮ ਇੰਦਣਾ, ਰਾਮ ਲਾਲ ਜਲੰਧਰ, ਜਸਪਾਲ ਸੇਮੀ, ਗੋਵਿੰਦ ਲਾਲ ਜੱਸੀ ਤੱਲ੍ਹਣ, ਚਰਨਦਾਸ ਕਾਕੂ ਆਦਿ ਹਾਜਰ ਸਨ |
ਪਿਛਲੀ ਖ਼ਬਰ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੋਕ ਅਦਾਲਤ 21, 22 ਤੇ 23 ਅਗਸਤ ਨੂੰ ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਨੂੰ ਬਚਾਉਂਦਿਆਂ ਟਾਟਾ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।