28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦੋ ਨੌਜਵਾਨ ਹੈਰੋਇਨ ਦਾ ਨਸ਼ਾ ਕਰਦੇ ਹੋਏ ਕੀਤੇ ਕਾਬੂ

ਅਜੀਤ ਡੈਸਕ 10-05-2026
ਸੜੋਆ, 9 ਮਈ, (ਹਰਮੇਲ ਸਹੂੰਗੜਾ)-ਚੌਕੀ ਇੰਚਾਰਜ ਸੜੋਆ ਏ. ਐਸ. ਈ. ਗਗਨਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਜਗਦੀਪ ਕਟਾਰੀਆ ਬਰਾਏ ਜਾਂਚ ਦੌਰਾਨ ਸ਼ੱਕੀ ਪੁਰਸ਼ਾਂ ਸੰਬੰਧੀ ਥਾਣਾ ਪੋਜੇਵਾਲ ਤੋਂ ਪਿੰਡ ਸੜੋਆ ਤੋਂ ਪਿੰਡ ਸਹੂੰਗੜਾ ਸਾਈਡ ਨੂੰ ਜਾ ਰਹੇ ਸਨ | ਜਦੋਂ ਪੁਲਿਸ ਪਾਰਟੀ ਦੀ ਗੱਡੀ ਨੇੜੇ ਪਿੱਪਲ ਦੇ ਕੋਲ ਪਹੁੰਚੀ ਤਾਂ ਇਕ ਵਿਅਕਤੀ ਪਿੱਪਲ ਦੇ ਦਰੱਖਤ ਦੇ ਥੱਲੇ ਝਾੜੀਆਂ ਵਿਚ ਬੈਠ ਕੇ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ | ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ ਲਾਈਟਰ ਤੇ 10 ਰੁਪਏ ਕਰੰਸੀ ਦੇ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਹੋਲਦਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ ਉਸ ਨੇ ਆਪਣਾ ਨਾਂਅ ਰੋਹਿਤ ਪੁੱਤਰ ਜਸਪਾਲ ਵਾਸੀ ਸੜੋਆ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਇਸੇ ਤਰ੍ਹਾਂ ਦੂਜੇ ਵਿਅਕਤੀ ਨੂੰ ਏ. ਐਸ. ਆਈ. ਜੁਝਾਰ ਸਿੰਘ ਪੁਲਿਸ ਪਾਰਟੀ ਸਮੇਤ ਅੱਡਾ ਪੋਜੇਵਾਲ ਤੋਂ ਹੁੰਦੇ ਹੋਏ ਪਿੰਡ ਕੁੱਲਪੁਰ ਸੜੋਆ ਵੱਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਕੁੱਲਪੁਰ ਪੀਰਾਂ ਦੀ ਜਗ੍ਹਾ ਪਹੁੰਚੀ ਤਾਂ ਝਾੜੀਆਂ ਲਾਗੇ ਇਕ ਨੌਜਵਾਨ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਅੱਗ ਜਲਾਉਣ ਵਾਲਾ ਲਾਈਟਰ ਤੇ 10 ਰੁਪਏ ਦਾ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਏ. ਐਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਪ੍ਰਦੀਪ ਕੁਮਾਰ ਉਰਫ ਦੀਪਾ ਪੁੱਤਰ ਮੰਗੂ ਰਾਮ ਉਰਫ ਚਮਕੀਲਾ ਵਾਸੀ ਸੜੋਆ ਦੱਸਿਆ | ਪੁਲਿਸ ਨੇ ਇਨ੍ਹਾਂ ਦੋਨਾਂ ਵਿਅਕਤੀਆਂ ਕੋਲੋਂ ਜਲੇ ਹੋਏ ਨੋਟ, ਇਕ ਲਾਈਟਰ, ਸਿਲਵਰ ਪੇਪਰ ਦੀ ਪੰਨੀ, ਹੈਰੋਇਨ ਸਮੇਤ ਦੋਨਾਂ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ | ਉਕਤ ਦੋਨਾਂ ਵਿਅਕਤੀਆਂ ਵਿਰੁੱਧ ਥਾਣਾ ਪੋਜੇਵਾਲ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ |
ਪਿਛਲੀ ਖ਼ਬਰ ਮਾਤਾ ਬਲਵਿੰਦਰ ਕੌਰ ਵਲੋਂ ਸਵਾਲ ਕਰਨ 'ਤੇ ਸੱਚ ਸੁਣਨ ਦੀ ਹਿੰਮਤ ਨਹੀਂ ਜੁਟਾ ਸਕੇ ਸੀ. ਐਮ ਮਾਨ-ਐਡਵੋਕੇਟ ਖੋਸਲਾ ਅਗਲੀ ਖ਼ਬਰ ਨਵਾਂਸ਼ਹਿਰ 'ਚ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।