06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੰਬ ਧਮਾਕਿਆਂ ਦਾ ਮਕਸਦ ਦਹਿਸ਼ਤ ਤੇ ਫਿਰਕੂ ਲਾਮਬੰਦੀ ਕਰਨਾ-ਕਰਨ ਸਿੰਘ ਰਾਣਾ

ਅਜੀਤ ਡੈਸਕ 09-05-2026
ਕਾਠਗੜ੍ਹ/ ਰੱਤੇਲਾਲ, 8 ਮਈ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਪੰਜਾਬ ਅੰਦਰ ਬੰਬ ਧਮਾਕੇ ਕਰਨਾ ਦੇਸ਼ ਵਿਰੋਧੀ ਸ਼ਕਤੀਆਂ ਦੇ ਕਾਰਜ ਹਨ | ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਨੇ ਇਥੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਜਿਥੇ ਬਾਰਡਰ ਦੇ ਨਾਲ ਲੱਗਦੇ 50 ਕਿਲੋਮੀਟਰ ਦੇ ਏਰੀਏ ਵਿਚ ਬੀ. ਐਸ. ਐਫ. ਤਾਇਨਾਤ ਹੋਵੇ ਪਰ ਫਿਰ ਵੀ ਬੰਬ ਧਮਾਕੇ ਹੋ ਜਾਣ, ਐਨ. ਆਈ. ਏ. ਪੰਜਾਬ ਵਿਚ ਮੌਜੂਦ ਹੈ ਇਸ ਦੇ ਨਾਲ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ 'ਤੇ ਵੱਡਾ ਖਰਚਾ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਬੰਬ ਧਮਾਕੇ ਹੋਣਾ ਪੰਜਾਬ ਤੇ ਕੇਂਦਰ ਸਰਕਾਰ ਦੀ ਗੈਰ ਜ਼ਿੰਮੇਵਾਰੀ ਦਰਸਾਉਂਦਾ ਹੈ | ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੇ ਬੰਬ ਧਮਾਕਿਆਂ ਦਾ ਮਕਸਦ ਦਹਿਸ਼ਤ ਫੈਲਾਉਣਾ ਤੇ ਫਿਰਕੂ ਲਾਮਬੰਦੀ ਕਰਨਾ ਹੈ | ਇਹ ਮਨਸ਼ਾ ਪੂਰੀ ਨਹੀਂ ਹੋਵੇਗੀ | ਇਸ ਮੌਕੇ ਸਾਥੀ ਕਰਨੈਲ ਸਿੰਘ ਭੱਲਾ, ਹਰਪਾਲ ਸਿੰਘ ਮੱਕੋਵਾਲ, ਰੋਸ਼ਨ ਲਾਲ, ਮਨੋਹਰ ਲਾਲ, ਪ੍ਰਤਾਪ ਰਾਣਾ ਅਤੇ ਗਰਦਿਆਲ ਸਿੰਘ ਵੀ ਉਨਾਂ ਦੇ ਨਾਲ ਸਨ |
ਪਿਛਲੀ ਖ਼ਬਰ ਨਿਰਮਲ ਕੁਟੀਆ ਕਰਨਾਣਾ ਵਿਖੇ ਦੂਜਾ ਬਰਸੀ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਡਾ. ਨੀਨਾ ਸ਼ਾਂਤ ਐੱਸ. ਐੱਮ. ਓ. ਮੁਕੰਦਪੁਰ ਅਮਰਦੀਪ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।