07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਲਾਚੌਰ ਵਿਖੇ ਮਹਾਰਾਣਾ ਪ੍ਰਤਾਪ ਦੀ ਜਨਮ ਵਰ੍ਹੇਗੰਢ ਸਮਾਗਮ ਮੌਕੇ ਅੱਜ ਰਾਜਪਾਲ ਪਹੁੰਚਣਗੇ

ਅਜੀਤ ਡੈਸਕ 09-05-2026
ਬਲਾਚੌਰ, 8 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਮਹਾਰਾਣਾ ਪ੍ਰਤਾਪ ਦੀ 487ਵੀਂ ਜਨਮ ਵਰ੍ਹੇਗੰਢ 9 ਮਈ ਨੂੰ ਬਲਾਚੌਰ ਵਿਖੇ ਮਨਾਈ ਜਾ ਰਹੀ ਹੈ | ਸਮਾਗਮ ਦੀ ਮਹੱਤਤਾ ਨੂੰ ਵਧਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣਗੇ | ਰਾਜਪੂਤ ਸਭਾ (ਰਜਿ.) ਬਲਾਚੌਰ ਵਲੋਂ ਇਸ ਇਤਿਹਾਸਕ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਰਾਜਪੂਤ ਸਭਾ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨਿਚਕਵਾਰ ਸਵੇਰੇ 9:00 ਵਜੇ ਨਵੇਂ ਬੱਸ ਅੱਡਾ ਬਲਾਚੌਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਹੋਵੇਗੀ | ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਮਹਿੰਦੀਪੁਰ ਰੋਡ ਸਥਿਤ ਬਜਾਜ ਮਿਲਨ ਪੈਲੇਸ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ | ਦੁਪਹਿਰ 2 ਵਜੇ ਮਹਾਰਾਣਾ ਪ੍ਰਤਾਪ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੁੱਖ ਸਮਾਗਮ ਹੋਵੇਗਾ | ਇਸ ਮੌਕੇ ਰਾਜਪੂਤ ਸਭਾ ਨੇ ਸਮਰਾਟ ਪਿ੍ਥਵੀਰਾਜ ਚੌਹਾਨ, ਸਮਰਾਟ ਵਿਕਰਮਾ ਦਿੱਤਿਆ, ਰਾਣਾ ਸਾਂਗਾ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਵਰਗੇ ਮਹਾਨ ਯੋਧਿਆਂ ਨੂੰ ਵੀ ਯਾਦ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੰਧਵਾਂ ਵਿਖੇ ਸਾਈਾ ਲੋਕਾਂ ਦੇ ਇਲਾਹੀ ਦਰਬਾਰ 'ਤੇ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਚਣਕੋਆ ਤੋਂ ਆਕਲਿਆਣੇ ਤੇ ਰੁੜਕੀ ਕਲਾਂ ਤੋਂ ਕੌਲਗੜ੍ਹ ਸੜਕਾਂ ਦਾ ਕੰਮ ਵਿਚਕਾਰ ਲਟਕਿਆ, ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।