13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲਾਇਨ ਕਲੱਬ ਮੁਕੰਦਪੁਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਭੇਟ

ਅਜੀਤ ਡੈਸਕ 12-04-2026
ਮੁਕੰਦਪੁਰ, 11 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)- ਲਾਇਨ ਕਲੱਬ ਮੁਕੰਦਪੁਰ ਇਲਾਕੇ 'ਚ ਸੇਵਾ ਕਾਰਜਾਂ ਲਈ ਵੱਧ ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਲਾਇਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਗਵਰਨਰ ਵੀ.ਐਮ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋੜਵੰਦ ਪਰਿਵਾਰਾਂ ਲਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਸਬੰਧੀ ਇੱਕ ਕਾਰਜ ਉਲੀਕਿਆ ਗਿਆ | ਜਿਸ ਤਹਿਤ ਇਲਾਕੇ ਵਿੱਚ ਕੁੱਝ ਜਰੂਰਤਮੰਦ ਲੜਕੀਆਂ ਅਤੇ ਘਰ ਵਿੱਚ ਗ੍ਰਹਿਣੀਆਂ ਜੋ ਸਿਲਾਈ ਦਾ ਕੰਮ ਕਰਦੀਆਂ ਹਨ ਉਹਨਾਂ ਵਾਸਤੇ 5 ਸਿਲਾਈ ਮਸ਼ੀਨਾਂ ਕਲੱਬ ਵੱਲੋਂ ਭੇਟ ਕੀਤੀਆਂ ਗਈਆਂ ਇਸ ਕਾਰਜ ਨੂੰ ਸਲਾਹਉਂਦਿਆਂ ਹੋਇਆਂ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਖਟਕੜ ਵੱਲੋਂ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਸ਼੍ਰੀਮਤੀ ਮੰਗਲਾ ਦੇਵੀ, ਅਮਰਜੀਤ ਖੜਕੜ, ਪੀ. ਆਰ.ਓ ਬਲਜਿੰਦਰ ਕੁਮਾਰ ਬਿੱਲਾ, ਕੁਲਦੀਪ ਮਜਾਰੀ, ਗੁਰਮੁਖ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਅਤੇ ਨਵੇਂ ਬਣੇ ਮੈਂਬਰ ਮੋਹਨ ਬੀਕਾ, ਹਰੀਸ਼ ਕੁਮਾਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਅੱਠਵੀਂ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਨੰਬਰਦਾਰਾ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।