22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੀ. ਐੱਮ. ਡਿਵਾਇਨ ਮਾਡਲ ਸਕੂਲ 'ਚ ਸਲਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 07-04-2026
ਬੰਗਾ, 6 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਜੀ. ਐੱਮ. ਡਿਵਾਇਨ ਮਾਡਲ ਸਕੂਲ ਮਹਿਲ ਗਹਿਲਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਸਨਮਾਨ ਤੋਂ ਇਲਾਵਾ ਬੁਲਾਰਿਆਂ ਨੇ ਬੱਚਿਆਂ ਤੇ ਮਿਹਨਤੀ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਇੰਚਾਰਜ ਮੈਡਮ ਭੁਪਿੰਦਰ ਕੌਰ ਮਾਹਿਲ ਨੇ ਕਿਹਾ ਕਿ ਇਨਾਮ-ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਮੂਹ ਸਟਾਫ਼ ਦੀ ਅਗਵਾਈ ਤੇ ਲਗਨ ਸਦਕਾ ਮਨ ਲਗਾ ਕੇ ਚੰਗੇ ਅੰਕ ਹਾਸਲ ਕਰਕੇ ਸਥਾਨ ਪ੍ਰਾਪਤ ਕੀਤੇ ਹਨ | ਉਹਨਾਂ ਕਿਹਾ ਕਿ ਸੱਚੇ ਦਿਲੋ ਕੀਤੀ ਮਿਹਨਤ ਹੀ ਰੰਗ ਲਿਆਉਂਦੀ ਹੈ | ਜੀ. ਐੱਮ. ਡਿਵਾਇਨ ਮਾਡਲ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌ ਫੀਸਦੀ ਰਿਹਾ | ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪੰਜਵੀਂ ਜਮਾਤ 'ਚੋਂ ਅਰਸ਼ਜੋਤ ਕੌਰ, ਹਰਲੀਨ ਕੌਰ, ਕਾਜਲ ਭਨੋਟ ਅਤੇ ਪਰੀਨਿੱਧੀ ਪਹਿਲੇ ਦਰਜੇ, ਸੰਚਿਤ ਭਨੋਟ ਦੂਜੇ ਦਰਜੇ 'ਚ ਪਾਸ ਹੋਇਆ | ਬਾਕੀ ਬੱਚੇ ਵੀ ਚੰਗੇ ਅੰਕਾਂ ਨਾਲ ਪਾਸ ਹੋਏ | ਇਸ ਮੌਕੇ ਬੱਚੇ, ਸਮੂਹ ਸਟਾਫ਼ ਤੇ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਸੁਣੀਆਂ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਚੇਅਰਮੈਨ ਜਲਾਲਪੁਰ ਨੇ ਪਿੰਡ ਜਲਵਾਹਾ ਨੂੰ ਦਿੱਤੀ ਡੇਢ ਲੱਖ ਰੁਪਏ ਦੀ ਗਰਾਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।