03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲਿੰਗ ਅਨੁਪਾਤ 'ਚ ਸੁਧਾਰ ਲਈ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ- ਡਾ. ਗੁਰਮੁੱਖ ਸਿੰਘ

ਅਜੀਤ ਡੈਸਕ 05-04-2026
ਬਲਾਚੌਰ/ਮਜਾਰੀ/ਸਾਹਿਬਾ, 4 ਅਪੈ੍ਰਲ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ, ਨਿਰਮਲਜੀਤ ਸਿੰਘ ਚਾਹਲ)-ਲੈਫ. ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਪਿੰਡ ਰੁੜਕੀ ਖ਼ੁਰਦ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਗੁਰਮੁੱਖ ਸਿੰਘ ਨੇ ਲੋਕਾਂ ਨੂੰ ਭਰੂਣ ਹੱਤਿਆ ਰੋਕਣ 'ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣ ਦਾ ਸੱਦਾ ਦਿੱਤਾ | ਉਨ੍ਹਾਂ ਨੇ ਆਮ ਲੋਕਾਂ ਨੂੰ ਭਰੂਣ ਹੱਤਿਆ, ਬਾਲ ਵਿਆਹ ਤੇ ਘਰੇਲੂ ਹਿੰਸਾ ਆਦਿ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਰੂਣ ਹੱਤਿਆ ਰੋਕਣ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਲਈ ਸਮਾਜ ਦੀ ਮਾਨਸਿਕਤਾ ਨੂੰ ਬਦਲਣਾ ਸਮੇਂ ਦੀ ਲੋੜ ਹੈ | ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਪੀ.ਐਨ.ਡੀ.ਟੀ ਐਕਟ ਬਾਰੇ ਦੱਸਿਆ ਕਿ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਤੇ ਭਰੂਣ ਹੱਤਿਆ ਕਰਨਾ ਨਾ ਸਿਰਫ਼ ਸਜ਼ਾ-ਯੋਗ ਅਪਰਾਧ ਹੈ, ਬਲਕਿ ਇਹ ਇੱਕ ਮਹਾਂ-ਪਾਪ ਹੈ | ਇਸ ਮੌਕੇ ਰੁੜਕੀ ਖ਼ੁਰਦ ਦੀ ਸਰਪੰਚ ਮਨਜੀਤ ਕੌਰ, ਜਗਦੀਸ਼ ਸਿੰਘ, ਨਿਊ ਰੁੜਕੀ ਖ਼ੁਰਦ ਦੀ ਸਰਪੰਚ ਸੱਤਿਆ ਦੇਵੀ, ਹਰਮੇਲ ਸਿੰਘ, ਪੰਚ ਬੇਬੀ ਰਾਣੀ, ਮਲਟੀਪਰਪਜ਼ ਹੈਲਥ ਵਰਕਰਜ਼ ਗੁਰਮੁੱਖ ਸਿੰਘ ਤੇ ਗੁਰਵਿੰਦਰ ਕੌਰ, ਆਸ਼ਾ ਵਰਕਰ ਸੋਮਾ ਰਾਣੀ, ਆਂਗਣਵਾੜੀ ਵਰਕਰ ਪਰਮਜੀਤ ਤੇ ਦੀਕਸ਼ਾ ਸਮੇਤ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗਦਾਣੀ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਾਇਆ ਅਗਲੀ ਖ਼ਬਰ 'ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਨੇ ਕਮਾਇਆ 48 ਕਰੋੜ ਦਾ ਮੁਨਾਫਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।