ਬੰਗਾ, 31 ਮਾਰਚ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਤੇ ਕਲੱਬ ਮੈਂਬਰ ਲਾਇਨ ਮਨਿੰਦਰ ਕੌਰ ਅਤੇ ਲਾਇਨ ਜਸਪ੍ਰੀਤ ਸਿੰਘ ਜੱਸੀ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਬਿੰਦਪੁਰ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਤੇ ਸਕੂਲ ਨੂੰ ਪੱਖੇ ਦਿੱਤੇ ਗਏ | ਇਸ ਦੌਰਾਨ ਸਕੂਲ ਵਿਚ ਫਲਾਂ ਵਾਲੇ ਬੂਟੇ ਲਗਾਏ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿਚ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਲੋਕ ਨਾਚ ਗਿੱਧਾ ਅਤੇ ਭੰਗੜਾ ਵੀ ਕੀਤਾ | ਇਸ ਮੌਕੇ ਸ਼ਾਮਲ ਮੁੱਖ ਮਹਿਮਾਨ ਮਲਟੀਪਲ ਡਿਸਟਿ੍ਕਟ ਫੂਡ ਫ਼ਾਰ ਹੰਗਰ ਦੇ ਚੇਅਰਮੈਨ ਲਾਇਨ ਦਵਿੰਦਰ ਪਾਲ ਅਰੋੜਾ ਨੇ ਸਕੂਲ ਦੇ ਬੱਚਿਆਂ ਦੀ ਐਕਟੀਵਿਟੀ ਤੋਂ ਖੁਸ਼ ਅਤੇ ਕਲੱਬ ਵਲੋਂ ਲਗਾਏ ਗਏ ਸੇਵਾ ਦੇ ਪ੍ਰੋਜੈਕਟ ਤੋਂ ਖੁਸ਼ ਹੋ ਕੇ ਕਲੱਬ ਪ੍ਰਧਾਨ ਲਾਇਨ ਮੀਨੂੰ ਭੁੱਟਾ ਤੇ ਕਲੱਬ ਮੈਂਬਰਾਂ ਨੂੰ ਲਾਇਨ ਪਿੰਨ ਨਾਲ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਕਲੱਬ ਮੈਂਬਰਾਂ ਦੇ ਨਾਲ, ਡਿਸਟਿ੍ਕਟ ਡਿਪਟੀ ਗਵਰਨਰ ਸੁਖਜਿੰਦਰ ਸਿੰਘ, ਜ਼ੋਨ ਚੇਅਰਮੈਨ ਐਡਵੋਕੇਟ ਕਮਲਜੀਤ ਸਿੰਘ, ਪਿੰਡ ਗੋਬਿੰਦਪੁਰ ਗ੍ਰਾਮ ਪੰਚਾਇਤ, ਸਕੂਲ ਹੈੱਡ ਮਾਸਟਰ ਵਿਜੇ ਕੁਮਾਰ, ਲੈਕਚਰਾਰ ਸੁਭਾਸ਼ ਸੇਲਵੀ, ਸਕੂਲ ਅਧਿਆਪਕ ਲਵਲੀਨ ਕੌਰ, ਜਸਵਿੰਦਰ ਕੌਰ, ਪੀ.ਟੀ.ਏ ਰਮਨ ਬਾਲਾ, ਪਰਮਿੰਦਰ ਕੌਰ ਤੇ ਹੋਰ ਹਾਜ਼ਰ ਸਨ |