ਬਹਿਰਾਮ, 30 ਮਾਰਚ (ਨਛੱਤਰ ਸਿੰਘ ਬਹਿਰਾਮ)-ਸਤਿਗੁਰੂ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਦਾ ਪੰਜਵੀਂ ਜਮਾਤ ਦਾ ਨਤੀਜਾ ਵਧੀਆ ਆਇਆ | ਸਕੂਲ ਪਿ੍ੰਸੀਪਲ ਬਲਬੀਰ ਕੌਰ ਟਾਂਡਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਸ਼ਦੀਪ ਕੌਰ ਪੁੱਤਰੀ ਮੁਨੀਸ਼ ਕੁਮਾਰ, ਮਨਕਰਨ ਸਿੰਘ ਪੁੱਤਰ ਲਾਲ ਚੰਦ ਤੇ ਹਰਮਨ ਘੇੜਾ ਪੁੱਤਰ ਚਰਨ ਕੰਵਲ ਨੇ ਪੰਜ ਸੌ ਅੰਕਾਂ ਵਿੱਚੋਂ ਪੰਜ ਸੌ ਅੰਕ ਪ੍ਰਾਪਤ ਕੀਤੇ ਜਦਕਿ ਬਾਕੀ ਬੱਚਿਆ ਨੇ 90 ਫ਼ੀਸਦੀ ਅੰਕ ਲੈ ਕੇ ਸਕੂਲ ਅਤੇ ਆਪਣਾ ਨਾਂਅ ਚਮਕਾਇਆ ਹੈ | ਸਕੂਲ ਦੇ ਚੇਅਰਮੈਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਅਤੇ ਨਿਰਦੇਸ਼ਕ ਡਾ. ਲਛਮਣ ਦਾਸ ਭਰੋਮਜਾਰਾ ਨੇ ਜਿੱਥੇ ਮੈਰਿਟ ਵਿਚ ਆਏ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਉਨ੍ਹਾਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਜਸਵਿੰਦਰ ਕੌਰ, ਵਾਈਸ ਪਿ੍ੰਸੀਪਲ ਜੋਬਨ ਜੀਤ ਕੌਰ, ਜਤਿੰਦਰ ਕੌਰ, ਕਸ਼ਮੀਰ ਕੌਰ, ਮਨਦੀਪ ਕਲਸੀ, ਪ੍ਰਵੀਨ ਬਾਲਾ, ਮਨਪ੍ਰੀਤ ਕੌਰ, ਨਵਨੀਤ ਕੌਰ, ਨੇਹਾ ਸੈਂਪਲੇ, ਅਮੀਤਾ, ਅਮਨਦੀਪ ਕੌਰ, ਰਜਨੀ, ਸੁਖਪ੍ਰੀਤ ਕੌਰ, ਇਸ਼ੀਕਾ ਤੇ ਬਲਵੀਰ ਕੌਰ ਆਦਿ ਹਾਜ਼ਰ ਸਨ |