ਕਟਾਰੀਆਂ, 30 ਮਾਰਚ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖੇ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਇਲਾਹੀ ਦਰਬਾਰ 'ਤੇ ਮਹਾਨ ਤਪੱਸਵੀ ਪੀਰ ਬਾਬਾ ਦਾਰਾ ਸ਼ਾਹ ਚਿਸ਼ਤੀ ਦੀ ਯਾਦ 'ਚ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਪੀਰ ਬਾਬਾ ਦਾਰਾ ਸ਼ਾਹ ਚਿਸ਼ਤੀ ਦੀ ਮਜਾਰ 'ਤੇ ਚਾਦਰ ਤੇ ਝੰਡੇ ਚੜ੍ਹਾਉਣ ਦੀ ਰਸਮ ਤੋਂ ਬਾਅਦ ਰਾਂਝਣ ਅਲੀ ਤੇ ਦਿਲਦਾਰ ਖਾਨ ਆਦਿ ਕਵਾਲਾਂ ਨੇ ਖੂਬ ਰੰਗ ਬੰਨਿ੍ਹਆ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਮੇਲੇ 'ਚ ਆਏ ਕਵਾਲਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੀਆਂ ਯਾਦਾਂ 'ਚ ਮੇਲੇ ਲਗਾ ਕੇ ਜਿੰਦਗੀ ਦਾ ਲਾਹਾ ਖੱਟਣਾ ਚਾਹੀਦਾ ਹੈ | ਕਿਉਂਕਿ ਅੱਲਾ ਦੀ ਬੰਦਗੀ ਤੋਂ ਬਿਨਾ ਇਨਸਾਨ ਮਿੱਟੀ ਦੇ ਤੁੱਲ ਹੈ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਕਵਾਲਾਂ ਤੇ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਬਾਬਾ ਸੋਹਣ ਸ਼ਾਹ ਨੰਗਲ ਸ਼ਹੀਦਾਂ, ਬਾਬਾ ਸੁਭਾਸ਼ ਸ਼ਾਹ, ਬਾਬਾ ਮੇਜਰ ਸ਼ਾਹ ਘੁੰਮਣਾਂ, ਬਾਬਾ ਮੁਖਤਿਆਰ ਸਿੰਘ ਗੁਰੂ, ਸਰਪੰਚ ਵਰਿੰਦਰ ਸਿੰਘ, ਪਰਮਵੀਰ ਪੰਮੀ, ਪ੍ਰੀਤਮ ਸਿੰਘ ਭੂੰਗਰਨੀ, ਬਲਜਿੰਦਰ ਸਿੰਘ ਭੂੰਗਰਨੀ, ਰਾਕੇਸ਼ ਕੁਮਾਰ ਹੁਸ਼ਿਆਰਪੁਰ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਕਲਸੀ, ਗਰੀਬ ਦਾਸ, ਰਮਨ ਕਲਸੀ, ਗੁਰਮੇਲ ਚੰਦ, ਗੁਰਬਚਨ ਬਾਦਸ਼ਾਹ, ਸਤਨਾਮ ਸਿੰਘ, ਸੰਤੋਖ ਸਿੰਘ ਜੱਖੂ, ਅਮਰਜੀਤ ਸਿੰਘ, ਮਲਕੀਤ ਬੰਗਾ, ਰਛਪਾਲ ਚੰਦ ਪੰਚ, ਕੁਲਵਿੰਦਰ ਸਿੰਘ, ਰਾਮ ਲਾਲ ਬਬਲੀ, ਪਰਮਜੀਤ ਸਿੰਘ, ਪਰਮਜੀਤ ਬੰਗਾ, ਲਵਪ੍ਰੀਤ ਤਾਹਰਪੁਰ, ਰੋਹਿਤ, ਮੁਨੀਸ਼, ਸ਼ਰਨ ਤੇ ਸੋਮਨਾਥ ਬੰਗਾ ਆਦਿ ਹਾਜ਼ਰ ਸਨ |