19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਰਬੱਤ ਸੇਵਾ ਸੁਸਾਇਟੀ ਨੇ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਏ

ਅਜੀਤ ਡੈਸਕ 31-03-2026
ਬਹਿਰਾਮ, 30 ਮਾਰਚ (ਸਰਬਜੀਤ ਸਿੰਘ ਰਾਣਾ)-ਸਰਬੱਤ ਸੇਵਾ ਸੁਸਾਇਟੀ (ਰਜਿ.) ਡਿਸਪੈਂਸਰੀ ਸਰਹਾਲਾ ਰਾਣੂੰਆਂ (ਸ਼ਹੀਦ ਭਗਤ ਸਿੰਘ ਨਗਰ) ਜੋ ਕਿ ਪਿਛਲੇ ਲਗਪਗ ਚਾਰ ਸਾਲ ਤੋਂ ਇਲਾਕੇ 'ਚ ਅੱਖਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਲੋੜਵੰਦ ਮਰੀਜ਼ਾਂ ਲਈ ਵਰਦਾਨ ਬਣੀ ਹੋਈ ਹੈ | ਇਸ ਸਬੰਧੀ ਪਿ੍ੰ. ਰੋਸ਼ਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓ.ਪੀ. ਡੀ 'ਚ ਲਗਪਗ 80 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 15 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਦੀਪਕ ਕੁਮਾਰ ਵਲੋਂ ਨਵਦੀਪਕ ਆਈ ਕੇਅਰ ਸੈਂਟਰ ਗੜ੍ਹਸ਼ੰਕਰ ਵਿਖੇ ਕੀਤੇ ਗਏ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ, ਜਾਂਚ ਅਤੇ ਲੈੱਨਜ਼ ਸਰਬੱਤ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਪਾਏ ਗਏ | ਇਸ ਮੌਕੇ 'ਤੇ ਪ੍ਰਧਾਨ ਜਗਤਾਰ ਸਿੰਘ, ਨੰਬਰਦਾਰ ਰੋਸ਼ਨ ਲਾਲ ਮੁੱਖ ਅਧਿਆਪਕ (ਸੇਵਾ ਮੁਕਤ), ਮਾਸਟਰ ਬਲਵੀਰ ਸਿੰਘ ਜਨਰਲ ਸਕੱਤਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਉੱਡਣ ਦਸਤੇ ਦੇ ਡਰਾਮੇ ਨੇ ਸਕੂਲਾਂ ਦੇ ਕੰਮ ਨੂੰ ਕੀਤਾ ਪ੍ਰਭਾਵਿਤ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।