19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼:- ਅਧਿਆਪਕ ਤਲਵਿੰਦਰ ਸਿੰਘ

ਅਜੀਤ ਡੈਸਕ 31-03-2026
ਮੁਕੰਦਪੁਰ-ਡਰਾਇੰਗ ਅਧਿਆਪਕ ਤਲਵਿੰਦਰ ਸਿੰਘ ਦਾ ਜਨਮ 30 ਸਤੰਬਰ 1967 ਨੂੰ ਪਿਤਾ ਹਰਬੰਸ ਸਿੰਘ ਦੇ ਗ੍ਰਹਿ ਮਾਤਾ ਅਮਰ ਕੌਰ ਦੀ ਕੁੱਖੋਂ ਪਿੰਡ ਡੱਲਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ | ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਦਸਵੀਂ ਤੱਕ ਦੀ ਪੜ੍ਹਾਈ ਘੰਟਾਘਰ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਤੋਂ ਕਰਕੇ ਕੱਚਾ ਟੋਭਾ ਹੁਸ਼ਿਆਰਪੁਰ ਵਿਖੇ ਏ. ਸੀ. ਟੀ. ਦਾ ਕੋਰਸ ਕੀਤਾ ਬਤੌਰ ਡਰਾਇੰਗ ਅਧਿਆਪਕ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 21 ਦਸੰਬਰ 1996 ਨੂੰ ਸਰਕਾਰੀ ਹਾਈ ਸਕੂਲ ਰੋਡ ਮਾਜਰਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੇਵਾ ਸੰਭਾਲੀ | ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਉਂਦਿਆਂ 02 ਜੁਲਾਈ 2015 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦੜ ਕਲਾਂ ਵਿਖੇ ਜੁਆਇਨ ਕੀਤਾ | ਆਪ ਜੀ ਦਾ ਵਿਆਹ ਪੜ੍ਹੇ ਲਿਖੇ ਕਿੱਤੇ ਵਜੋਂ ਅਧਿਆਪਕਾ ਅਮਰਜੀਤ ਕੌਰ ਸੈਣੀ ਨਾਲ ਹੋਇਆ ਅਤੇ ਉਨ੍ਹਾਂ ਵੱਲੋਂ ਪੱਕੇ ਤੌਰ 'ਤੇ ਮੁਕੰਦਪੁਰ ਵਿਖੇ ਨਿਵਾਸ ਕੀਤਾ | 30 ਸਾਲ ਦੀ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਉਂਦਿਆਂ ਉਹ ਅੱਜ 31 ਮਾਰਚ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦੜ ਕਲਾਂ ਤੋਂ ਸੇਵਾ ਮੁਕਤ ਹੋ ਰਹੇ ਹਨ | ਉਹਨਾਂ ਦੇ ਕਾਰਜ ਕਾਲ ਦੌਰਾਨ ਉਹਨਾਂ ਵੱਲੋਂ ਇਮਾਨਦਾਰੀ ਨੇਕ ਸੁਭਾਅ ਸਿੱਖਿਆ ਨੂੰ ਸਮਰਪਿਤ ਅਨੁਸ਼ਾਸਨੀ ਕਮੇਟੀ ਦੇ ਇੰਚਾਰਜ ਬੱਚਿਆਂ ਦੀ ਸ਼ਖਸ਼ੀਅਤ ਅਤੇ ਪ੍ਰਤਿਭਾ ਨੂੰ ਨਿਖਾਰਨ ਅਤੇ ਸਮਾਜ ਵਿੱਚ ਚੰਗੀਆਂ ਪਰੰਪਰਾਵਾਂ ਪਾਉਣ ਕਰਕੇ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ ਅਤੇ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ |
-ਅਮਰੀਕ ਸਿੰਘ ਢੀਂਡਸਾ
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦਾ ਪਿੰਡ ਖਟਕੜ ਕਲਾਂ ਤੋਂ ਆਗਾਜ਼ ਅਗਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ 16 ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।