ਸੜੋਆ, 30 ਮਾਰਚ (ਬਲਵਿੰਦਰ ਨਾਨੋਵਾਲੀਆ)-ਪਿੰਡ ਚੰਦਿਆਣੀ ਖੁਰਦ ਦੇ ਕਟਾਰੀਆ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਇੰਸਪੈਕਟਰ ਰਾਜੀਵ ਚੌਧਰੀ ਵਾਸੀ ਕਰੀਮਪੁਰ ਧਿਆਨੀ ਦੀ ਪੁੱਤਰੀ ਕਿ੍ਤਕਾ ਚੌਧਰੀ ਦੇ ਆਈ. ਏ. ਐੱਸ. ਬਣਨ ਦੀ ਖੁਸ਼ੀ 'ਚ ਪਿੰਡ ਚੰਦਿਆਣੀ ਖੁਰਦ ਵਿਖੇ ਸਥਿਤ ਤਪ ਅਸਥਾਨ ਬਾਬਾ ਬਰੂੜੀ ਵਾਲਾ ਨੂੰ ਚਾਰ ਕਰਮਾਂ ਦਾ ਢਾਈ ਏਕੜ ਆਮ ਰਸਤਾ ਦਾਨ ਕੀਤਾ ਗਿਆ | ਭੂਮੀ ਦਾਨ ਕਰਨ ਸਮੇਂ ਸਮਾਜ ਸੇਵੀ ਵੇਦ ਪ੍ਰਕਾਸ਼ ਪੁੱਤਰ ਰਾਮ ਸਰੂਪ ਪਿੰਡ ਚੰਦਿਆਣੀ ਖੁਰਦ ਹਾਲ ਵਾਸੀ ਨਵੀਂ ਦਿੱਲੀ ਨੇ ਬਾਬਾ ਜੀ ਦੇ ਦਰਬਾਰ 'ਤੇ ਭੂਮੀ ਦਾਨ ਕਰਦਿਆਂ ਕਿਹਾ ਕਿ ਕਿ੍ਤਕਾ ਚੌਧਰੀ ਜੋ ਸਾਡੇ ਭੂਆ ਜੀ ਦੀ ਪੋਤਰੀ ਹੈ, ਜਿਸ ਨੇ ਕਟਾਰੀਆ ਪਰਿਵਾਰ ਦਾ ਨਾਂ ਦੇਸ਼ ਪੱਧਰ 'ਤੇ ਉੱਚਾ ਕੀਤਾ ਹੈ, ਇਸ ਖੁਸ਼ੀ ਵਜੋਂ ਅਸੀ ਇਹ ਭੂਮੀ ਦਾਨ ਕਰਨ ਦਾ ਐਲਾਨ ਕਰਦੇ ਹਾਂ | ਇਸ ਮੌਕੇ ਚੌਧਰੀ ਦਰਸ਼ਨ ਲਾਲ ਸਰਪੰਚ ਅਤੇ ਚੌਧਰੀ ਤਰਸੇਮ ਲਾਲ ਸਾਬਕਾ ਚੇਅਰਮੈਨ ਨੇ ਵੇਦ ਪ੍ਰਕਾਸ਼ ਕਟਾਰੀਆ ਦਾ ਭੂਮੀ ਦਾਨ ਕਰਨ ਲਈ ਧੰਨਵਾਦ ਕਰਨ ਸਮੇਂ ਪਰਿਵਾਰ ਦੀ ਚੜ੍ਹਦੀਕਲਾ ਦੀ ਅਰਦਾਸ ਕਰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ | ਬਾਬਾ ਬਰੂੜੀ ਵਾਲਾ ਅਸਥਾਨ ਨੂੰ ਭੂਮੀ ਦਾਨ ਕਰਨ 'ਤੇ ਵੇਦ ਪ੍ਰਕਾਸ਼ ਕਟਾਰੀਆ ਦਾ ਧੰਨਵਾਦ ਕਰਨ ਵਾਲਿਆਂ ਵਿਚ ਦਰਬਾਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਪ੍ਰੇਮ ਚੰਦ ਕਟਾਰੀਆ, ਗੁਰਚਰਨ ਚੇਚੀ, ਸਰਪੰਚ ਭਾਟੀਆ ਦੋਵੇ ਸਾਬਕਾ ਸਰਪੰਚ, ਹੇਮ ਰਾਜ ਧੰਜਲ ਮੁੱਖ ਅਧਿਆਪਕ, ਅਨੰਤ ਰਾਮ ਨੰਬਰਦਾਰ, ਐਡਵੋਕੇਟ ਸੁਰੇਸ਼ ਕਟਾਰੀਆ, ਰਾਮ ਪਾਲ ਚੇਚੀ, ਦੇਵ ਰਾਜ ਸੰਡਰੇਵਾਲ ਸਾਬਕਾ ਸਰਪੰਚ, ਗੁਰਮੇਲ ਚੰਦ ਧਰਮਪੁਰ, ਜੈ ਪ੍ਰਕਾਸ਼ ਕਟਾਰੀਆ, ਵਿਜੈ ਕੁਮਾਰ ਕਟਾਰੀਆ ਨਵੀ ਦਿਲੀ, ਰਾਜਵੀਰ ਤੋਬਰ ਤੇ ਹੋਰ ਹਾਜ਼ਰ ਸਨ |
ਕਟਾਰੀਆ ਪਰਿਵਾਰ ਵਲੋ ਬਾਬਾ ਬਰੂੜੀ ਵਾਲਾ ਅਸਥਾਨ ਨੂੰ ਢਾਈ ਕਨਾਲ ਭੂਮੀ ਦਾਨ
ਅਜੀਤ ਡੈਸਕ
31-03-2026