12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨੌਵੇਂ ਨਵਰਾਤਰੇ 'ਤੇ ਸਨੇਹੀ ਮੰਦਰ 'ਚ ਹੋਇਆ ਕੰਜਕ ਪੂਜਨ

ਅਜੀਤ ਡੈਸਕ 27-03-2026
ਨਵਾਂਸ਼ਹਿਰ, 26 ਮਾਰਚ (ਜਸਬੀਰ ਸਿੰਘ ਨੂਰਪੁਰ)-ਸਥਾਨਕ ਕਮੇਟੀ ਬਜ਼ਾਰ ਸਥਿਤ ਸਨੇਹੀ ਮੰਦਰ ਵਿਖੇ ਚੱਲ ਰਹੇ ਨਵਰਾਤਰੇ ਵੀਰਵਾਰ ਨੂੰ ਨੌਵੇਂ ਨਵਰਾਤਰੇ ਦੇ ਪੂਜਨ ਨਾਲ ਹੀ ਸਮਾਪਤ ਹੋ ਗਏ | ਵੀਰਵਾਰ ਨੂੰ ਸਵੇਰੇ ਸਭ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਪ੍ਰਦੀਪ ਖੰਨਾ ਅਤੇ ਸਰੋਜ ਖੰਨਾ ਸਮੇਤ ਸਾਰੇ ਭਗਤਾਂ ਵਲੋਂ ਪੂਰਨ ਆਹੁਤੀਆਂ ਪਾਈਆਂ ਗਈਆਂ | ਇਸ ਤੋਂ ਬਾਅਦ ਪਾਠ ਦਾ ਭੋਗ ਪਾਇਆ ਗਿਆ | ਇਸ ਤੋਂ ਬਾਅਦ ਆਰਤੀ ਕੀਤੀ ਗਈ ਅਤੇ ਬਾਅਦ ਵਿੱਚ ਕੰਜਕ ਪੂਜਨ ਕੀਤਾ ਗਿਆ | ਕੰਜਕ ਪੂਜਨ ਤੋਂ ਬਾਅਦ ਭੰਡਾਰਾ ਲਗਾਇਆ ਗਿਆ | ਬੁੱਧਵਾਰ ਦੇਰ ਰਾਤ ਨੂੰ ਸ਼੍ਰੀ ਦੁਰਗਾ ਸਤੁਤੀ ਦਾ ਸਮੂਹਿਕ ਪਾਠ ਕੀਤਾ ਗਿਆ, ਜਿਸ ਵਿਚ ਭਾਰੀ ਗਿਣਤੀ ਵਿੱਚ ਮਾਂ ਭਗਤ ਸ਼ਾਮਲ ਹੋਏ | ਇਸ ਤੋਂ ਬਾਅਦ ਪੰ. ਹਰਸ਼ਵਰਧਨ ਅਤੇ ਪੰ. ਦਿਨੇਸ਼ ਮਿਸ਼ਰਾ ਦੀ ਦੇਖ ਰੇਖ ਵਿੱਚ ਮੁੱਖ ਯਜਮਾਨ ਨੀਸ਼ਾ, ਸੰਜੀਵ ਕਸ਼ਯਪ, ਰੇਖਾ ਅਤੇ ਆਦਿਤਿਆ ਦੇ ਸਮੁੱਚੇ ਪਰਿਵਾਰ ਨੇ ਵਿਸ਼ੇਸ਼ ਪੂਜਾ, ਹਵਨ ਅਤੇ ਲੰਗਰ ਦਾ ਪ੍ਰਬੰਧ ਕਰ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮਹਿਲਾ ਸੰਕੀਰਤਨ ਮੰਡਲੀ ਵੱਲੋਂ ਮਾਂ ਦੁਰਗਾ ਦੀ ਸਤੁਤੀ, ਭਜਨ ਅਤੇ ਸੰਕੀਰਤਨ ਦਾ ਪ੍ਰਬੰਧ ਕੀਤਾ ਗਿਆ | ਇਸ ਦੌਰਾਨ ਮੰਦਰ ਕਮੇਟੀ ਵਲੋਂ ਸਮੂਹ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੇਮੰਤ ਚੋਪੜਾ, ਮੁਕੇਸ਼ ਬਿੱਟੂ, ਮੰਦੀਕ ਪਾਠਕ, ਵਿਨੋਦ ਚੋਪੜਾ, ਪ੍ਰਦੀਪ ਖੰਨਾ, ਰਜਨ ਸੋਨੀ, ਚਰਨਜੀਤ ਕਾਲਾ, ਸੰਜੀਵ ਖੰਨਾ, ਰਜੇਸ਼ ਭਰਦਵਾਜ, ਸਤੀਸ਼ ਮੁਨੀਮ, ਮੁਕੇਸ਼ ਧਮ, ਵਿਕਲ ਚੋਪੜਾ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਵ ਧਮ, ਰਿਕੀ ਲੜੋਈਆ, ਸਰੋਜ ਖੰਨਾ, ਮੀਨਾ ਚੋਪੜਾ, ਰਜਨੀ ਸ਼ਰਮਾ, ਨੰਦਨੀ ਜਗਪਾਲ, ਅਮਿਕਸ਼ਾ ਸ਼ਰਮਾ, ਸੁਮਨ, ਨੀਸ਼ਾ, ਰਾਣੀ ਭਰਦਵਾਜ, ਪਿੰਕੀ ਧਮ, ਕਮਲੇਸ਼ ਰਾਣੀ ਸਮੇਤ ਹੋਰ ਸ਼ਰਧਾਲੂ ਹਾਜਰ ਸਨ |
ਪਿਛਲੀ ਖ਼ਬਰ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਦਾ ਖੰਡੂਪੁਰ ਵਿਖੇ ਸਨਮਾਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵਲੋਂ ਖਟਕੜ ਕਲਾਂ 'ਚ ਸ਼ੁਕਰਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।