ਬਲਾਚੌਰ, 26 ਮਾਰਚ (ਨਰੇਸ਼ ਧੌਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨਵਾਂਸ਼ਹਿਰ ਵਾਲਿਆਂ ਨੂੰ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦੋਆਬਾ ਜੋਨ ਦਾ ਬੁਲਾਰਾ ਥਾਪਣ 'ਤੇ ਵੱਖ-ਵੱਖ ਪਿੰਡਾਂ ਵਿੱਚ ਅਕਾਲੀ ਆਗੂਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਪਿੰਡ ਖੰਡੂਪੁਰ ਵਿਖੇ ਵੀ ਜਥੇਦਾਰ ਖਾਲਸਾ ਦਾ ਵੱਡਾ ਮਾਣ ਸਨਮਾਨ ਕੀਤਾ ਗਿਆ | ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਥੇਦਾਰ ਖਾਲਸਾ ਵਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਹਿੱਤ ਵੱਡੇ ਉਪਰਾਲੇ ਕਰਕੇ ਸਿੱਖੀ ਦਾ ਪ੍ਰਸਾਰ ਕੀਤਾ ਗਿਆ ਹੈ ਉੱਥੇ ਸ਼੍ਰੋਮਣੀ ਕਮੇਟੀ ਵਲੋਂ ਵੀ ਉਨ੍ਹਾਂ ਨੂੰ ਵੱਡਾ ਸਨਮਾਨ ਦਿੱਤਾ ਗਿਆ ਹੈ ਜੋ ਸਮੁੱਚੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਿਹਾ ਹੈ | ਜਥੇਦਾਰ ਖਾਲਸਾ ਨੇ ਸਮੁੱਚੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਅਜਮੇਰ ਸਿੰਘ ਭਾਰਾਪੁਰ, ਅਮਰੀਕ ਸਿੰਘ ਖੰਡੂਪੁਰ, ਅਮਰੀਕ ਸਿੰਘ ਸ਼ੇਖੂਪੁਰ, ਪ੍ਰਭਜੀਤ ਸਿੰਘ, ਸੋਹਣ ਸਿੰਘ, ਮਲਕੀਤ ਸਿੰਘ, ਕਰਨ ਸਿੰਘ ਸ਼ੇਖੂਪੁਰ, ਗੁਰਦਿਆਲ ਸਿੰਘ ਮਝੂਰ, ਜਰਨੈਲ ਸਿੰਘ, ਮੱਖਣ ਸਿੰਘ, ਸੁੱਚਾ ਸਿੰਘ ਤੇ ਹੋਰ ਹਾਜ਼ਰ ਸਨ |