ਬੰਗਾ, 26 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਹ ਸਮਾਗਮ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਾਡੇਸ਼ਨ ਖਟਕੜ ਕਲਾਂ ਦੀ ਇਮਾਰਤ ਦੇ ਨਿਰਵਿਘਨ ਮੁਕੰਮਲ ਹੋਣ ਅਤੇ ਹੋਰ ਸੇਵਾ ਪ੍ਰੋਜੈਕਟਾਂ ਦੀ ਸਫਲਤਾ ਲਈ ਪ੍ਰਮਾਤਮਾ ਦੇ ਸ਼ੁਕਰਾਨੇ ਹਿੱਤ ਕਰਵਾਇਆ ਗਿਆ | ਜਿਸ ਦੀ ਅਰੰਭਤਾ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ | ਉਪਰੰਤ ਕੀਰਤਨੀਏ ਭਾਈ ਗੁਰਮੁੱਖ ਸਿੰਘ ਹਜ਼ੂਰੀ ਰਾਗੀ ਸ੍ਰੀ ਚਰਨ ਕੰਵਲ ਸਾਹਿਬ ਦੇ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਬਾਅਦ ਸਾਹਿਤਕਾਰ ਬੀਬੀ ਨਿਰਮਲ ਕੌਰ ਕੋਟਲਾ ਅਤੇ ਡਾਕਟਰ ਸਵਰਨਜੀਤ ਕੌਰ ਗਰੇਵਾਲ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪੰਜਾਬ ਵਿਚ ਆਏ ਹੜ੍ਹਾਂ ਮੌਕੇ ਹੜ੍ਹ ਪੀੜਤਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਵਾਲੇ ਸਾਥੀਆਂ ਦਾ ਵੀ ਸੋਸਾਇਟੀ ਵੱਲੋਂ ਸਨਮਾਨ ਕੀਤਾ ਗਿਆ | ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਅਸ਼ੀਰਵਾਦ ਦੇਣ ਲਈ ਪਹੁੰਚੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੇ ਵੱਖ-ਵੱਖ ਸ਼ਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋਫੈਸਰ ਜਗਮੋਹਣ ਸਿੰਘ ਭਾਣਜੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ | ਇਸ ਮੌਕੇ ਮਨਜੀਤ ਕੌਰ ਬੋਲਾ, ਹਰਪ੍ਰੀਤ ਕੌਰ, ਅਮਰਦੀਪ ਬੰਗਾ, ਸੁਰਿੰਦਰ ਸਿੰਘ ਖਾਲਸਾ ਨੌਰਾ, ਜਰਨੈਲ ਸਿੰਘ ਕਾਹਮਾ, ਕੁਲਬੀਰ ਪਾਬਲਾ, ਸਰਬਜੀਤ ਮੰਗੂਵਾਲ, ਡਾਕਟਰ ਹਰੀ ਕਿ੍ਸ਼ਨ, ਪਿ੍ੰਸੀਪਲ ਜਸਵੀਰ ਸਿੰਘ ਖਾਨਖਾਨਾ ਤੇ ਹੋਰ ਹਾਜ਼ਰ ਸਨ |