ਨਵਾਂਸ਼ਹਿਰ, 25 ਮਾਰਚ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਚਲਾਏ ਜਾ ਰਹੇ ਸੁਆਮੀ ਸੱਤਿਆਨੰਦ ਸਿਲਾਈ ਸੈਂਟਰ ਵਿੱਚ ਸਿਖਲਾਈ ਲੈ ਰਹੀਆਂ 22 ਲੜਕੀਆਂ 'ਚੋਂ 10 ਲੜਕੀਆਂ ਨੇ ਸਿਖਲਾਈ ਉਪਰੰਤ ਪੀਖਿਅਕ ਪ੍ਰੀਤੀ ਅਤੇ ਸੁਸ਼ਮਾ ਬਾਲੀ ਦੀ ਨਿਗਰਾਨੀ ਹੇਠ ਸਲਾਨਾ ਪ੍ਰੀਖਿਆ ਦਿੱਤੀ | ਸਿਲਾਈ ਸੈਂਟਰ ਦੇ ਪ੍ਰਮੁੱਖ ਸੰਸਥਾਪਕ ਡਾ. ਜੇ. ਡੀ ਵਰਮਾ ਨੇ ਦੱਸਿਆ ਕਿ ਪ੍ਰੀਖਿਆ ਦੇਣ ਵਾਲੀਆਂ ਲੜਕੀਆਂ ਵਿਚ ਰੀਆ, ਪ੍ਰੀਤੀ, ਅੰਜਲੀ, ਸਪਨਾ, ਬੰਦਨਾ, ਸਨੇਹਾ, ਲਕਸ਼ਮੀ, ਪੂਜਾ, ਸਵੀਨਾ ਅਤੇ ਖੁਸ਼ਬੂ ਸ਼ਾਮਲ ਸਨ | ਡਾ. ਵਰਮਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਪਿਛਲੇ ਕਰੀਬ 29 ਸਾਲਾਂ ਤੋਂ ਲੜਕੀਆਂ ਨੂੰ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਭਵਿੱਖ ਵਿਚ ਖੁਦ ਕੰਮ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆ ਕੇ ਆਤਮ ਨਿਰਭਰ ਬਣ ਸਕਣ | ਇਸ ਮੌਕੇ ਉਨ੍ਹਾਂ ਦੇ ਨਾਲ ਰੈਗੂਲਰ ਸਿਲਾਈ ਟੀਚਰ ਗੁਰਜਿੰਦਰ ਕੌਰ ਤੇ ਸ਼ਿਵਾਨੀ ਆਦਿ ਮੌਜੂਦ ਸਨ |