27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰਾਮ ਨੌਮੀ ਨੂੰ ਸਮਰਪਿਤ ਸ਼ਿਵ ਮੰਦਰ ਬਹਿਰਾਮ ਤੋਂ ਸ਼ੋਭਾ ਯਾਤਰਾ ਸਜਾਈ <br/>

ਅਜੀਤ ਡੈਸਕ 26-03-2026
ਬਹਿਰਾਮ, 25 ਮਾਰਚ (ਨਛੱਤਰ ਸਿੰਘ ਬਹਿਰਾਮ)-ਸ਼ਿਵ ਮੰਦਰ ਬਹਿਰਾਮ ਤੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਰਾਮ ਨੌਮੀ ਨੂੰ ਸਮਰਪਿਤ 35ਵੀਂ ਸ਼ੋਭਾ ਯਾਤਰਾ ਸਜਾਈ ਗਈ | ਉਕਤ ਸ਼ੋਭਾ ਯਾਤਰਾ ਦਾ ਪਿੰਡ ਬਹਿਰਾਮ ਦੇ ਵੱਖ-ਵੱਖ ਪੜਾਵਾਂ 'ਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਚਾਹ-ਪਕੌੜਿਆਂ, ਫਲ ਫਰੂਟ ਆਦਿ ਦੇ ਲੰਗਰ ਛਕਾਏ ਗਏ | ਉਪਰੰਤ ਸਮੂਹ ਕਮੇਟੀ ਮੈਂਬਰਾਂ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ 27 ਮਾਰਚ ਦਿਨ ਸ਼ੁੱਕਰਵਾਰ ਨੂੰ ਵਿਸ਼ਾਲ ਭਗਵਤੀ ਜਾਗਰਣ ਤੇ ਮੂਰਤੀ ਸਥਾਪਨਾ ਦਿਵਸ ਹੋਵੇਗਾ | ਇਸ ਮੌਕੇ ਦਵਿੰਦਰ ਬਤਰਾ, ਨੰਬਰਦਾਰ ਕਮਲ ਪੁਰੀ, ਪੰਡਤ ਲਛਮਣ ਦਾਸ, ਮੋਹਣ ਲਾਲ ਸਰਪੰਚ, ਪੰਡਿਤ ਦਿਨੇਸ਼ ਕੁਮਾਰ, ਡਾ. ਵਿਕਰਮਜੀਤ ਪਹਾੜੀਆ, ਅਮਰਜੀਤ ਸਿੰਘ ਲੇਹਲ, ਅਵਤਾਰ ਸਿੰਘ ਮਾਨ, ਡਾ. ਭੁਪਿੰਦਰ ਕੁਮਾਰ ਪੌਲੀ ਕਲੀਨਿਕ ਬਹਿਰਾਮ, ਸੁਖਵਿੰਦਰ ਘੋਨਾ, ਵਿਜੈ ਕੁਮਾਰ, ਸ਼ਤੀਸ਼ ਪੁਰੀ, ਰਾਜਨ ਪੁਰੀ, ਸੂਰਜ ਰਾਣਾ, ਡਾ. ਸ਼ੁਸ਼ਮਾ ਰਾਣੀ, ਇੰਦੂ ਪੁਰੀ, ਆਸ਼ੂ ਪੁਰੀ, ਵਿਨੈ ਪੁਰੀ, ਸਾਹਿਲ ਪੁਰੀ, ਵੰਸ਼ਪੁਰੀ, ਵਿਵੇਕ, ਹਰਸ਼, ਮਨਪ੍ਰੀਤ, ਗਗਨਪ੍ਰੀਤ, ਤਰੁਣ ਕੁਮਾਰ, ਜਸਵਿੰਦਰ ਸਿੰਘ, ਨਰਿੰਦਰ ਪਾਲ, ਕੁਲਵੰਤ ਸਿੰਘ ਤੇ ਗਗਨ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਫ਼ਤ ਸਿਲਾਈ ਸੈਂਟਰ ਦੀਆਂ 10 ਲੜਕੀਆਂ ਨੇ ਦਿੱਤੀ ਪ੍ਰੀਖਿਆ <br/> ਅਗਲੀ ਖ਼ਬਰ ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ- ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।