27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮਾਸਟਰ ਕੇਡਰ ਯੂਨੀਅਨ ਵਲੋਂ ਆਨ ਲਾਈਨ ਪੇਪਰ ਚੈਕਿੰਗ ਦਾ ਵਿਰੋਧ <br/>

ਅਜੀਤ ਡੈਸਕ 26-03-2026
ਬੰਗਾ, 25 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਹਰਮਿੰਦਰ ਸਿੰਘ ਉੱਪਲ, ਜੁਆਇੰਟ ਸਕੱਤਰ ਦਲਜੀਤ ਸਿੰਘ ਸੱਬਰਵਾਲ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ, ਅਮਰਵੀਰ ਸਿੰਘ, ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਜਥੇਬੰਦਕ ਸਕੱਤਰ ਹਰਸੇਵਕ ਸਿੰਘ ਸਾਧੂਵਾਲਾ , ਸੁਖਰਾਜ ਸਿੰਘ ਬੁੱਟਰ ਨੇ ਸਾਂਝੇ ਤੌਰ 'ਤੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਂਅ 'ਤੇ ਪੰਜਾਬ ਸਰਕਾਰ ਪੰਜਾਬ ਦੇ ਅਧਿਆਪਕਾਂ 'ਤੇ ਨਵੇਂ-ਨਵੇਂ ਤਜਰਬੇ ਥੋਪ ਰਹੀ ਹੈ | ਆਮ ਆਦਮੀ ਪਾਰਟੀ ਦੇ ਆਕਾ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਸੂਬੇ ਵਿੱਚ ਆ ਕੇ ਆਪਣੀਆਂ ਮਨ ਮਰਜੀਆਂ ਸਿੱਖਿਆ ਵਿਭਾਗ ਵਿੱਚ ਸਿੱਖਿਆ ਮੰਤਰੀ ਨਾਲ ਮਿਲ ਕੇ ਨਵੇਂ-ਨਵੇਂ ਤਜਰਬੇ ਕਰਕੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਤਹਿਤ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਦਸਵੀਂ ਜਮਾਤ ਦੇ ਸਮਾਜਿਕ ਦਾ ਪੇਪਰ ਆਨਲਾਈਨ ਚੈੱਕ ਕਰਵਾਉਣ ਲਈ ਨਾਦਰਸ਼ਾਹੀ ਹੁਕਮ ਥੋਪਿਆ ਗਿਆ ਹੈ ਜਿਸ ਨਾਲ ਸਾਰੇ ਸਮਾਜਿਕ ਸਿੱਖਿਆ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਆਨਲਾਈਨ ਸਕਰੀਨਿੰਗ ਵਿਚ ਬਹੁਤ ਸਾਰੀਆਂ ਊਣਤਾਈਆਂ ਹਨ ਜਿਵੇਂ ਕਿ ਸਕੂਲਾਂ ਵਿਚ ਕਈ ਸਮੇਂ ਨੈੱਟ ਦੀ ਸਮੱਸਿਆ, ਸਾਈਟ ਦਾ ਹੌਲੀ ਹੋ ਜਾਣਾ, ਨਿਗਾ 'ਤੇ ਜ਼ਿਆਦਾ ਜ਼ੋਰ ਪੈ ਜਾਣਾ, ਮਾਨਸਿਕ ਤੌਰ 'ਤੇ ਦਬਾਅ, ਅਧਿਆਪਕਾਂ ਵੱਲੋਂ ਟੈਕਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ, ਇਸ ਨਾਲ ਸਮੇਂ ਦੀ ਬਰਬਾਦੀ, ਆਦਿ ਸਮੱਸਿਆਵਾਂ ਕਰਕੇ ਆਨਲਾਈਨ ਸਕਰੀਨਿੰਗ ਦਾ ਤਜਰਬਾ ਅਧਿਆਪਕਾਂ ਨੂੰ ਜਾਣ ਬੁਝ ਕੇ ਮਾਨਸਿਕ ਪ੍ਰੇਸ਼ਾਨ ਕਰਨਾ ਹੈ | ਜਿਸ ਦਾ ਮਾਸਟਰ ਕੇਡਰ ਯੂਨੀਅਨ ਵਿਰੋਧ ਕਰਦੀ ਹੈ ਅਤੇ ਇਸ ਆਨਲਾਈਨ ਸਕਰੀਨਿੰਗ ਨੂੰ ਨਕਾਰਦੀ ਹੈ | ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਤਰ੍ਹਾਂ ਦੇ ਤਜਰਬੇ ਨਾ ਥੋਪ ਕੇ ਸਿੱਖਿਆ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾਵੇ | ਇਸ ਸਮੇਂ ਹੋਰਾਂ ਤੋਂ ਇਲਾਵਾ ਮਨਜਿੰਦਰ ਸਿੰਘ ਢਿੱਲੋਂ, ਇੰਦਰਪਾਲ ਸਿੰਘ ਮੋਗਾ, ਧਰਮਿੰਦਰ ਗੁਪਤਾ, ਸ਼ਮਸ਼ੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਪਿ੍ਤਪਾਲ ਸਿੰਘ ਰਾਣਾ ਰੋਪੜ, ਬਲਵਿੰਦਰ ਸਿੰਘ ਫਾਜ਼ਲਿਕਾ, ਗੁਰਮੀਤ ਬਰਾੜ ਸ੍ਰੀ ਮੁਕਤਸਰ ਸਾਹਿਬ, ਵਿਨੇ ਸ਼ਰਮਾ, ਅੰਮਿ੍ਤਪਾਲ ਸਿੰਘ, ਪ੍ਰੇਮਪਾਲ ਸਿੰਘ, ਮਨਮੋਹਨ ਸਿੰਘ, ਸਰਬਜੀਤ ਸਿੰਘ, ਕੁਲਵੀਰ ਸਿੰਘ, ਨਰਿੰਦਰ ਸਿੰਘ ਭਾਰਟਾ, ਚੰਦਰ ਸ਼ੇਖਰ, ਦੇਸ ਰਾਜ, ਜਤਿੰਦਰ ਸਿੰਘ ਪਾਬਲਾ, ਜਗਦੀਸ਼ ਕੁਮਾਰ, ਟੋਡਰ ਮੱਲ ਨਵਾਂਸ਼ਹਿਰ, ਅਸ਼ਵਨੀ ਕੁਮਾਰ ਅੰਮਿ੍ਤਸਰ ਤੇ ਹਰਜਿੰਦਰ ਸਿੰਘ ਫਾਜ਼ਲਿਕਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਹੈਪੀ ਮਾਡਲ ਹਾਈ ਸਕੂਲ ਨੇ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਮੁਫ਼ਤ ਸਿਲਾਈ ਸੈਂਟਰ ਦੀਆਂ 10 ਲੜਕੀਆਂ ਨੇ ਦਿੱਤੀ ਪ੍ਰੀਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।