10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਇਕ ਹੋਰ ਟਰੈਕਟਰ ਟਰਾਲੀ ਨਾਲ ਟਕਰਾਈ

ਅਜੀਤ ਡੈਸਕ 07-03-2026
ਪੋਜੇਵਾਲ ਸਰਾਂ, 6 ਮਾਰਚ (ਨਵਾਂਗਰਾਂਈ)-ਬੀਤੀ ਦੇਰ ਰਾਤ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ 'ਤੇ ਪਿੰਡ ਨਵਾਂਗਰਾਂ ਵਾਪਰੇ ਸੜਕ ਹਾਦਸੇ ਵਿੱਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ | ਬੀਤੀ ਰਾਤ ਹੋਲੇ ਮਹੱਲੇ ਤੋਂ ਵਾਪਿਸ ਆ ਰਹੀ ਇੱਕ ਟਰੈਕਟਰ ਟਰਾਲੀ ਤੇ ਗੜ੍ਹਸ਼ੰਕਰ ਸਾਇਡ ਤੋਂ ਆ ਰਹੇ ਟਰੈਕਟਰ ਟਰਾਲੀ ਦੇ ਆਪਸ ਵਿੱਚ ਟਕਰਾਉਣ ਨਾਲ ਪੁਲੀ ਦੀ ਰੇਲਿੰਗ ਨਾ ਹੋਣ ਕਾਰਨ ਇੱਕ ਟਰੈਕਟਰ ਥੱਲੇ ਨੂੰ ਲਮਕ ਗਿਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਭਾਰੀ ਜਾਨੀ ਨੁਕਾਸਨ ਹੋਣ ਤੋਂ ਬਚਾ ਹੋ ਗਿਆ | ਇੱਥੇ ਇਹ ਦੱਸਿਆ ਜਾਂਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੀ ਟਰਾਲੀ ਵਿੱਚ 10-12 ਨੌਜਵਾਨ ਸਵਾਰ ਸਨ ਤੇ ਦੋ ਨੌਜਵਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ ਤੇ ਬਾਕੀ ਨੌਜਵਾਨਾਂ ਦਾ ਬਚਾਅ ਹੋ ਗਿਆ ਪਰ ਦੋਨਾਂ ਟਰੈਕਟਰਾਂ ਦਾ ਭਾਰੀ ਨੁਕਾਸਨ ਹੋਇਆ ਹੈ | ਮੌਕੇ 'ਤੇ ਪੋਜੇਵਾਲ ਪੁਲਿਸ ਵਲੋਂ ਪਹੁੰਚ ਕੇ ਟ੍ਰੈਫਿਕ ਚਾਲੂ ਕਰਵਾਈ ਗਈ | ਵਰਨਣਯੋਗ ਹੈ ਕਿ ਇਸ ਪੁਲੀ ਬਾਰੇ ਅੱਜ ਹੀ 'ਅਜੀਤ' ਵਿੱਚ ਖਬਰ ਲੱਗੀ ਸੀ ਕਿ ਇਸ ਪੁਲੀ ਦੀ ਰੇਲਿੰਗ ਟੁੱਟੀ ਹੋਣ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਤੇ ਰਾਤ ਹੀ ਵੱਡਾ ਹਾਦਸਾ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਲੋਕਾਂ ਦੀ ਮੰਗ ਹੈ ਕਿ ਜਲਦੀ ਇਸ ਪੁਲੀ ਦੀ ਰੇਲਿੰਗ ਬਣਾਈ ਜਾਵੇ ਤਾਂ ਜੋ ਅੱਗੇ ਕੋਈ ਹੋਰ ਨੁਕਸਾਨ ਨਾ ਹੋ ਸਕੇ |
ਪਿਛਲੀ ਖ਼ਬਰ ਭਾਣੇਵਾਲ ਵਿਖੇ ਅਚਾਰਿਆ ਨਮਰਤਾ ਨੰਦ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ ਅਗਲੀ ਖ਼ਬਰ ਕਰਿਤਕਾ ਚੌਧਰੀ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ 'ਚ 312ਵਾਂ ਰੈਂਕ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।