17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੇ.ਸੀ. ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

ਅਜੀਤ ਡੈਸਕ 22-02-2026
ਨਵਾਂਸ਼ਹਿਰ, 21 ਫਰਵਰੀ (ਜਸਬੀਰ ਸਿੰਘ ਨੂਰਪੁਰ)-ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ 2026 ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖ-ਰੇਖ ਵਿਚ ਮਨਾਇਆ ਗਿਆ | ਸਾਰੇ ਕਾਲਜਾਂ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਰਜਤ ਜਯੰਤੀ ਮਨਾਈ ਅਤੇ ਰਾਜ ਦੇ ਸੱਭਿਆਚਾਰ, ਲੋਕ ਨਾਚਾਂ, ਪਹਿਰਾਵੇ ਅਤੇ ਭਾਸ਼ਾਵਾਂ, ਸੰਚਾਰ, ਪਛਾਣ, ਸਿੱਖਿਆ, ਸ਼ਾਂਤੀ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਸਰਸਵਤੀ ਵੰਦਨਾ ਗਾਇਨ ਤੋਂ ਬਾਅਦ ਜੋਤ ਜਗਾਈ | ਉਨ੍ਹਾਂ ਦੇ ਨਾਲ ਪਿ੍ੰਸੀਪਲ ਡਾ. ਬਲਜੀਤ ਕੌਰ, ਪਿ੍ੰਸੀਪਲ ਡਾ. ਕੁਲਜਿੰਦਰ ਕੌਰ, ਐਡਮਿਸ਼ਨ ਸੈੱਲ ਡਾਇਰੈਕਟਰ ਡਾ. ਵਿਕਾਸ ਕੁਮਾਰ, ਇੰਜ. ਜਫ਼ਤਾਰ ਅਹਿਮਦ, ਇੰਜ. ਰਾਜਿੰਦਰ ਮੂੰਮ ਅਤੇ ਇੰਜ. ਹਰਪ੍ਰੀਤ ਕੌਰ ਮੌਜੂਦ ਰਹੇ | ਇਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ | ਪੰਜਾਬੀ, ਹਿਮਾਚਲੀ, ਕਸ਼ਮੀਰੀ, ਡੋਗਰੀ ਅਤੇ ਨਾਟੀ ਦੇ ਹੋਰ ਰਾਜਾਂ ਦੇ ਨਾਚ ਸਟੇਜ 'ਤੇ ਪੇਸ਼ ਕੀਤੇ | ਅਕਸਾ ਅਤੇ ਨਵਦੀਪ ਨੇ ਕੋਰੀਓਗ੍ਰਾਫੀ ਪੇਸ਼ ਕੀਤੀ, ਤਨਵੀ ਅਤੇ ਵਿਸ਼ਾਖਾ ਨੇ ਡਾਂਸ ਦੀ ਪੇਸ਼ਕਾਰੀ ਦਿੱਤੀ | ਅਲਾਈਡ ਸਾਇੰਸਜ਼ ਦੇ ਵਿਦਿਆਰਥੀਆਂ ਨੇ ਵੀ ਡਾਂਸ ਪੇਸ਼ ਕੀਤਾ | ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਬੋਲੀ ਭਾਸ਼ਾ 'ਤੇ ਆਧਾਰਿਤ ਇੱਕ ਨੁੱਕੜ ਨਾਟਕ ਮਾਂ ਬੋਲੀ ਪੇਸ਼ ਕੀਤਾ | ਅੰਤ ਵਿੱਚ, ਕੈਂਪਸ ਡਾਇਰੈਕਟਰ ਡਾ. ਰਾਣਾ ਨੇ ਕਿਹਾ ਕਿ ਇਸ ਸਾਲ ਦਾ ਥੀਮ 'ਭਾਸ਼ਾਵਾਂ ਦੀ ਮਹੱਤਤਾ, ਰਜਤ ਜਯੰਤੀ ਸਮਾਗਮ ਅਤੇ ਵਿਕਾਸ ਲਈ ਭਾਸ਼ਾਵਾਂ ਨੂੰ ਸਾਰਥਕ ਬਣਾਉਣਾ ਹੈ |
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਸਪੋਰਟਸ ਕਲੱਬ ਚੱੱਕਦਾਨਾ ਵਲੋਂ ਹਾਕੀ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਖ਼ਬਰ ਡੀ.ਏ.ਐਨ. ਕਾਲਜ ਫਾਰ ਵੁਮੈਨ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 'ਤੇ ਵੈਬੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।