17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬ ਦਾ ਵਾਤਾਵਰਨ ਸਾਫ-ਸੁਥਰਾ ਕਰਨ ਲਈ ਮੁਫ਼ਤ ਬੂਟੇ ਵੰਡਣ ਦਾ ਕਾਰਜ ਮੇਰੇ ਆਖਰੀ ਸਾਹ ਤੱਕ ਜਾਰੀ ਰਹੇਗਾ-ਇੰਜੀ. ਬੀਸਲਾ

ਅਜੀਤ ਡੈਸਕ 22-02-2026
ਕਟਾਰੀਆਂ, 21 ਫਰਵਰੀ (ਪ੍ਰੇਮੀ ਸੰਧਵਾਂ)-ਰੁੱਖਾਂ ਦੀ ਬੇਵਜ੍ਹਾ ਹੋ ਰਹੀ ਕਟਾਈ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਿਜਲੀ ਵਿਭਾਗ 'ਚ ਬੇਦਾਗ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਅਤੇ ਉੱਘੇ ਵਾਤਾਵਰਨ ਪ੍ਰੇਮੀ ਇੰਜੀ. ਗੋਪਾਲ ਕ੍ਰਿਸ਼ਨ ਬੀਸਲਾ ਨੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਮੁਫ਼ਤ ਵੰਡ ਕਰਦਿਆਂ ਕਿਹਾ ਕਿ ਰੁੱਖਾਂ ਦਾ ਬੇਵਜ੍ਹਾ ਹੋ ਰਿਹਾ ਉਜਾੜਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਕਿਉਂਕਿ ਸਾਡੇ ਵਲੋਂ ਉਨੇ ਬੂਟੇ ਲਗਾ ਕੇ ਪਾਲੇ ਨਹੀਂ ਜਾਂਦੀ ਜਿੰਨੇ ਬੂਟਿਆਂ ਦਾ ਬੇਰਹਿਮੀ ਨਾਲ ਕਤਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਮੇਰੀ ਜਿੰਦਗੀ ਦਾ ਸੱਚਾ ਸੁੱਚਾ ਇਹ ਧਰਮ ਹੈ ਕਿ ਮੈਂ ਜਦੋਂ ਤੱਕ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ਼ ਸੁਥਰਾ ਨਹੀਂ ਕਰ ਲੈਂਦਾ ਉਦੋਂ ਤੱਕ ਮੇਰਾ ਧਰਮ ਬੂਟੇ ਲਾਉਣੇ, ਵੰਡਣੇ ਅਤੇ ਪਾਲਣ ਦਾ ਕੰਮ ਨਿਰੰਤਰ ਜਾਰੀ ਰਹੇਗਾ | ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਸਾਬਕਾ ਬੈਂਕ ਮੈਨੇਜਰ ਐਸ ਪਾਲ ਹੀਰਾ, ਚਰਨਜੀਤ ਸਿੰਘ, ਪਿ੍ੰ. ਮਨਜੀਤ ਸਿੰਘ ਲੌਂਗੀਆ, ਇੰਦਰਜੀਤ ਅਟਾਰੀ, ਅਮਰ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਹੋਂ ਲੜਕੀਆਂ ਦੇ ਸਕੂਲ ਵਿਖੇ ਸਪੋਰਟਸ ਮੀਟ ਕਰਵਾਈ ਅਗਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਔੜ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।