12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੁਝਾਰੂ ਆਂਗਣਵਾੜੀ ਯੂਨੀਅਨ ਨੇ ਡਾ. ਸੁੱਖੀ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 22-02-2026
ਨਵਾਂਸ਼ਹਿਰ, 21 ਫ਼ਰਵਰੀ (ਹਰਮਿੰਦਰ ਸਿੰਘ ਪਿੰਟੂ)-ਜੁਝਾਰੂ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੰਜਾਬ ਪ੍ਰਧਾਨ ਰੀਮਾ ਰਾਣੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕੀ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀਂ ਹੋਇਆ ਜਿਵੇਂ ਕਿ ਮਾਣ ਭੱਤਾ ਦੁੱਗਣਾ ਕਰਨਾ ਅਜੇ ਤੱਕ ਪੂਰਾ ਨਹੀਂ ਕੀਤਾ ਅਤੇ ਨਾ ਹੀ ਸਮਾਰਟਫ਼ੋਨ ਫ਼ੋਨ ਦਿੱਤੇ ਗਏ ਹਨ | ਉਹਨਾਂ ਨੂੰ ਕਿਹਾ ਗਿਆ ਕੀ ਇੱਕ ਵਾਰ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦਾ ਸਮਾਂ ਦਿਵਾਇਆ ਜਾਵੇ ਤਾਂ ਕਿ ਅਸੀਂ ਆਪਣੀਆਂ ਸਮੱਸਿਆ ਉਹਨਾਂ ਅੱਗੇ ਰੱਖ ਸਕੀਏ | ਮੀਟਿੰਗ 'ਚ ਬਲਾਕ ਨਵਾਂਸ਼ਹਿਰ ਦੀ ਚੋਣ ਵੀ ਕੀਤੀ ਗਈ, ਜਿਸ 'ਚ ਬਲਾਕ ਪ੍ਰਧਾਨ ਕਵਿਤਾ ਸ਼ਰਮਾ, ਵਾਇਸ ਪ੍ਰਧਾਨ ਸੁਰਜੀਤ ਕੌਰ ਸਹਾਬਪੁਰ, ਸੈਕਟਰੀ ਅਮਨਦੀਪ ਸ਼ਰਮਾ ਅਤੇ ਮਨਪ੍ਰੀਤ ਕੌਰ, ਖ਼ਜ਼ਾਨਚੀ ਕੁਲਵਿੰਦਰ ਕੌਰ ਅਤੇ ਕਿ੍ਸ਼ਨਾ ਰਾਣੀ ਦੀ ਚੋਣ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ, ਬਲਾਕ ਪ੍ਰਧਾਨ ਬੰਗਾ ਪਰਮਜੀਤ ਕੌਰ, ਮੀਤ ਪ੍ਰਧਾਨ ਰਮਨਦੀਪ ਕੌਰ ਬੰਗਾ, ਰੇਸ਼ਮ ਕੌਰ ਬਲਾਕ ਪ੍ਰਧਾਨ ਬਲਾਚੌਰ ਹਾਜ਼ਰ ਸਨ |
ਪਿਛਲੀ ਖ਼ਬਰ ਲੱਕੀ ਨੂੰ ਵਪਾਰ ਵਿੰਗ ਦੀ ਕੋਰ ਕਮੇਟੀ ਮੈਂਬਰ ਲਗਾਉਣ 'ਤੇ ਵਧਾਈ: ਗੁਰਪ੍ਰੀਤ ਸਿੰਘ ਅਗਲੀ ਖ਼ਬਰ ਆਇਲੈਟਸ ਅਤੇ ਪੀ.ਟੀ.ਈ 'ਚ ਰਜਿਸਟ੍ਰੇਸ਼ਨ ਕਰਨ ਵਾਲੇ ਬੱਚੇ ਪਾ ਸਕਦੇ ਹਨ ਫੀਸ 'ਚ ਭਾਰੀ ਛੂਟ-ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।