13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਮੁਜ਼ੱਫਰਪੁਰ ਲਾਗਿਓਾ ਅਣਪਛਾਤੀ ਲਾਸ਼ ਬਰਾਮਦ

ਅਜੀਤ ਡੈਸਕ 24-01-2026
ਉਸਮਾਨਪੁਰ/ਰਾਹੋਂ, 23 ਜਨਵਰੀ (ਸੰਦੀਪ ਮਝੂਰ/ਉਂਕਾਰ ਸਿੰਘ ਰਠੌਰ) - ਥਾਣਾ ਰਾਹੋਂ ਪੁਲਿਸ ਵਲੋਂ ਪਿੰਡ ਮੁਜੱਫਰਪੁਰ ਲਾਗਿਓਾ ਅਣਪਛਾਤੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਹੋਂ ਦੇ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਮੁਜੱਫਰਪੁਰ ਦੇ ਨੇੜੇ ਠੇਕੇ ਦੇ ਕੋਲ ਅੱਜ ਸਵੇਰੇ ਤੜਕਸਾਰ ਇਕ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ | ਮਿ੍ਤਕ ਨੇ ਲਾਲ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਰਖਵਾ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਡਾਕਟਰ ਹਰੀ ਬਿਲਾਸ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਦਸਮ ਪਿਤਾ ਦੇ ਵਿਆਹ ਪੁਰਬ ਸੰਬੰਧੀ ਹਰੋ ਦਾ ਪੋਅ ਵਿਖੇ ਮਠਿਆਈਆਂ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।