13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਡਾਕਟਰ ਹਰੀ ਬਿਲਾਸ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜੀਤ ਡੈਸਕ 24-01-2026
ਬੰਗਾ, 23 ਜਨਵਰੀ (ਧਰਮਵੀਰ ਪਾਲ) - ਨੇੜਲੇ ਪਿੰਡ ਹੀਉਂ ਵਿਖੇ ਨਾਮੀ ਪਾਲ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉੱਘੇ ਕਮਿਊਨਿਸਟ ਆਗੂ ਡਾ. ਪੀ.ਬੀ ਪਾਲ ਦੇ ਧਰਮ ਪਤਨੀ ਰਕਸ਼ਾ ਰਾਣੀ ਦਾ ਦਿਹਾਂਤ ਹੋ ਗਿਆ | ਮੁਲਾਜ਼ਮ ਘੋਲਾਂ ਦੇ ਆਗੂ ਹਰੀ ਬਿਲਾਸ ਹੀਉਂ ਦੇ ਮਾਤਾ 87 ਸਾਲ ਦੀ ਉਮਰ ਭੋਗਣ ਉਪਰੰਤ ਸਰੀਰਕ ਤੌਰ 'ਤੇ ਇਸ ਸੰਸਾਰ ਤੋਂ ਵਿਦਾ ਹੋ ਗਏ | ਉਹਨਾਂ ਦੇ ਪਰਿਵਾਰ ਵਿਚ ਬੇਟਾ ਪ੍ਰੇਮ ਨਾਥ ਪਾਲ, ਸੁਖਜਿੰਦਰ ਪਾਲ ਅਤੇ ਪੋਤਾ ਡਾ. ਅਸੀਸ ਪਾਲ ਤੇ ਗੁਲਸ਼ਨ ਪਾਲ ਇਲਾਕੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮ ਕਮਾ ਰਹੇ ਹਨ | ਦੁਖੀ ਪਾਲ ਪਰਿਵਾਰ ਨਾਲ ਡਾ. ਹਰਸ਼ਰਨ ਸਿੰਘ ਫਗਵਾੜਾ, ਧਰਮਵੀਰ ਪਾਲ, ਉਸਾਰੂ ਲੇਖਕ ਰਾਜ ਹੀਉਂ, ਡਾਕਟਰ ਪਰਮਿੰਦਰ ਕੁਮਾਰ, ਡਾਕਟਰ ਰਮੇਸ਼ ਕੁਮਾਰ, ਸਰਪੰਚ ਪਿਆਰਾ ਰਾਮ, ਡਾਕਟਰ ਲਛਮਣ ਦਾਸ, ਮਾ. ਅਸ਼ੋਕ ਕੁਮਾਰ, ਪ੍ਰਵਾਸੀ ਆਗੂ ਦਵਿੰਦਰ ਪਾਲ, ਚਮਨ ਲਾਲ, ਡਾਕਟਰ ਜਸਵਿੰਦਰ ਸਿੰਘ, ਡਾਕਟਰ ਕੁਲਵਿੰਦਰ ਸਾਨੀ, ਸੋਹਣ ਲਾਲ ਝੱਲੀ, ਬਲਵਿੰਦਰ ਪਾਲ, ਮਾ. ਮੋਹਨ ਲਾਲ ਰਾਹੀ, ਮਨੀਸ਼ ਕੁਮਾਰ ਮੈਨੇਜਰ, ਕਾਮਰੇਡ ਗਿਆਨੀ ਅਵਤਾਰ ਸਿੰਘ, ਕਾਮਰੇਡ ਬਲਵੰਤ ਰਾਮ, ਗਗਨ ਦੀਪ ਥਾਂਦੀ, ਕੇਵਲ ਸਿੰਘ, ਡਾ. ਲਖਵਿੰਦਰ, ਡਾ. ਲਖਵਿੰਦਰ ਕੁਮਾਰ ਲੱਕੀ, ਤਰਲੋਕ ਸਿੰਘ ਫਲੋਰਾ, ਪਿ੍ੰਸੀਪਲ ਗੁਰਮੀਤ ਸਿੰਘ ਅਤੇ ਸੰਦੀਪ ਕੁਮਾਰ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਮਾਤਾ ਰਕਸ਼ਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਭੋਗ 4 ਫਰਵਰੀ ਨੂੰ ਪਿੰਡ ਹੀਉਂ ਵਿਖੇ ਪਾਇਆ ਜਾਵੇਗਾ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਪਿੰਡ ਮੁਜ਼ੱਫਰਪੁਰ ਲਾਗਿਓਾ ਅਣਪਛਾਤੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।