14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਸਮ ਪਿਤਾ ਦੇ ਵਿਆਹ ਪੁਰਬ ਸੰਬੰਧੀ ਹਰੋ ਦਾ ਪੋਅ ਵਿਖੇ ਮਠਿਆਈਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 24-01-2026
ਪੋਜੇਵਾਲ ਸਰਾਂ, 23 ਜਨਵਰੀ (ਨਵਾਂਗਰਾਈਾ)-ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਦੋ ਸਾਲ ਤੋਂ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਅਨੰਦਪਰ ਸਾਹਿਬ-ਗੜ੍ਹਸ਼ੰਕਰ ਮਾਰਗ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਇਸ ਮਾਰਗ 'ਤੇ ਲਗਾਤਾਰ ਲੰਗਰ ਦੀ ਸੇਵਾ ਚੱਲ ਰਹੀ ਹੈ | ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਗੁਰੂ ਕਾ ਲਾਹੌਰ ਵਿਖੇ ਹੋਣ ਵਾਲੇ ਸਮਾਗਮਾਂ ਲਈ ਜਾਣ ਵਾਲੀ ਸੰਗਤ ਲਈ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਹਰੋ ਦਾ ਪੋਅ ਲਾਗੇ ਮਠਿਆਈਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ | ਇੱਥੇ ਵਰਨਣਯੋਗ ਹੈ ਕਿ ਗੁਰੂ ਕਾ ਲਾਹੌਰ ਵਿਖੇ ਸਮਾਗਮ ਮੌਕੇ ਪਿਛਲੇ ਕਈ ਸਾਲਾਂ ਤੋਂ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ਾਂ ਵਲੋਂ ਭਾਂਤ-ਭਾਂਤ ਦੀਆਂ ਆਪ ਤਿਆਰ ਕੀਤੀਆਂ ਮਠਿਆਈਆਂ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਮਹੀਨਾ ਪਹਿਲਾਂ ਮਠਿਆਈਆਂ ਬਣਾਉਣ ਦੀ ਸੇਵਾ ਲੋਹ ਲੰਗਰ ਨੌਰਾ ਵਿਖੇ ਹੁੰਦੀ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਹੱਕਲਾ, ਸਾਹਿਬ ਸਿੰਘ ਸਾਹਬਾ, ਸਿਮਰਨ ਸਿੰਘ, ਚਾਨਣ ਸਿੰਘ, ਦਲਜੀਤ ਸਿੰਘ ਬੈਂਸ ਖੁਰਦਾਂ, ਮਨਪ੍ਰੀਤ ਸਿੰਘ ਜੱਗਾ ਲੰਗਰ ਸੇਵਾਦਾਰ, ਜਰਨੈਲ ਸਿੰਘ, ਅਜੀਤ ਸਿੰਘ ਆਦਿ ਸਮੇਤ ਸਮੂਹ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੁਜ਼ੱਫਰਪੁਰ ਲਾਗਿਓਾ ਅਣਪਛਾਤੀ ਲਾਸ਼ ਬਰਾਮਦ ਅਗਲੀ ਖ਼ਬਰ ਖਸਤਾ ਹਾਲਤ ਸੜਕ ਆਮ ਲੋਕਾਂ ਤੇ ਰਹਗੀਰਾਂ ਲਈ ਬਣੀ ਵੱਡੀ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।