15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਜੂਨੀਅਰਜ਼ ਲੈਂਡ ਪ੍ਰੀ ਸਕੂਲ ਮੰਡੀ ਮੁੱਲਾਂਪੁਰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪਹਿਲੀ ਪੌੜੀ- ਡਾ: ਜੈਸਮੀਨ ਕੌਰ

ਮੁੱਲਾਂਪੁਰ ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਜੂਨੀਅਰਜ਼ ਲੈਂਡ ਪ੍ਰੀ ਸਕੂਲ ਕੈਲਪੁਰ-ਬੜੈਚ ਰੋਡ ਮੰਡੀ ਮੁੱਲਾਂਪੁਰ ਵਿਖੇ ਅੱਜ ਬਾਲ ਦਿਵਸ ਦਾ ਦਿਨ ਬੱਚਿਆਂ ਦੇ ਜੀਵਨ ਵਿਚ ਖੁਸ਼ੀਆਂ, ਉਤਸ਼ਾਹ ਅਤੇ ਨਵੀਆਂ ਸਿਖਿਆਵਾਂ ਲੈ ਕੇ ਆਉਣ ਦੇ ਰੂਪ ’ਚ ਮਨਾਇਆ ਗਿਆ। ਜੂਨੀਅਰਜ਼ ਲੈਂਡ ਪ੍ਰੀ ਸਕੂਲ ਲਈ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਸਿਮਰਨ ਸਿੱਧੂ, ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ, ਮਨਵੀਰ ਸਿੰਘ ਸਿੱਧੂ ਦੇ ਸੱਦੇ ’ਤੇ ਇਸ ਸਮਾਰੋਹ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਜੈਸਮੀਨ ਕੌਰ (ਗੋਲਡ ਮੈਡਲਿਸਟ), ਡਾ: ਹਰਦਿਲਪ੍ਰੀਤ ਸਿੰਘ (ਸੇਖੋਂ ਹਸਪਤਾਲ), ਜੀ.

ਐਤਵਾਰ, 15 ਨਵੰਬਰ, 2026 15-11-2026
ਮੁੱਲਾਂਪੁਰ ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਜੂਨੀਅਰਜ਼ ਲੈਂਡ ਪ੍ਰੀ ਸਕੂਲ ਕੈਲਪੁਰ-ਬੜੈਚ ਰੋਡ ਮੰਡੀ ਮੁੱਲਾਂਪੁਰ ਵਿਖੇ ਅੱਜ ਬਾਲ ਦਿਵਸ ਦਾ ਦਿਨ ਬੱਚਿਆਂ ਦੇ ਜੀਵਨ ਵਿਚ ਖੁਸ਼ੀਆਂ, ਉਤਸ਼ਾਹ ਅਤੇ ਨਵੀਆਂ ਸਿਖਿਆਵਾਂ ਲੈ ਕੇ ਆਉਣ ਦੇ ਰੂਪ ’ਚ ਮਨਾਇਆ ਗਿਆ। ਜੂਨੀਅਰਜ਼ ਲੈਂਡ ਪ੍ਰੀ ਸਕੂਲ ਲਈ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਸਿਮਰਨ ਸਿੱਧੂ, ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ, ਮਨਵੀਰ ਸਿੰਘ ਸਿੱਧੂ ਦੇ ਸੱਦੇ ’ਤੇ ਇਸ ਸਮਾਰੋਹ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਜੈਸਮੀਨ ਕੌਰ (ਗੋਲਡ ਮੈਡਲਿਸਟ), ਡਾ: ਹਰਦਿਲਪ੍ਰੀਤ ਸਿੰਘ (ਸੇਖੋਂ ਹਸਪਤਾਲ), ਜੀ.ਟੀ.ਬੀ ਕਾਲਜ ਦਾਖਾ ਪ੍ਰਿੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਵਿਸ਼ੇਸ਼ ਸ਼ਮੂਲੀਅਤ ਕੀਤੀ। ਬਾਲ ਦਿਵਸ ਮੌਕੇ ਜੂਨੀਅਰਜ਼ ਲੈਂਡ ਪ੍ਰੀ ਸਕੂਲ ਦੇ ਅਧਿਆਪਕਾਂ ਵਲੋਂ ਕਲਚਰਲ ਪ੍ਰੋਗਰਾਮ ਲਈ ਸ਼ਿੰਗਾਰੀ ਸਟੇਜ ’ਤੇ ਨੰਨ੍ਹੇ ਬੱਚਿਆਂ ਕਵਿਤਾ ਉਚਾਰਣ, ਗੀਤ, ਗਿੱਧਾ-ਭੰਗੜਾ, ਹੋਰ ਰਚਨਾਤਮਕ ਗਤੀਵਿਧੀਆਂ ਬਾਖੂਬੀ ਪੇਸ਼ ਕੀਤੀਆਂ। ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਜੂਨੀਅਰਜ਼ ਲੈਂਡ ਪ੍ਰੀ ਸਕੂਲ ਅਧਿਆਪਕਾਂ ਨੂੰ ਸੰਬੋਧਨ ਸਮੇਂ ਡਾ: ਜੈਸਮੀਨ ਕੌਰ ਬਾਲ ਦਿਵਸ ਦੀ ਮਹੱਤਤਾ ’ਤੇ ਸੰਖੇਪ ’ਚ ਬੋਲਦਿਆਂ ਕਿਹਾ ਕਿ ਪੂਰੇ ਭਾਰਤ ’ਚ ਪੰਡਿਤ ਨਹਿਰੂ ਜੀ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ। ਉਨ੍ਹਾਂ ਕਿਹਾ ਕਿ ਪ੍ਰੀ ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਮੈਡਮ ਸਿਮਰਨ ਸਿੱਧੂ ਦੀ ਟੀਮ ਨੇ ਸਕੂਲ ਵਿਚ ਬਾਲ ਦਿਵਸ ਮੌਕੇ ਬੱਚਿਆਂ ਨੂੰ ਮੰਚ ’ਤੇ ਆਉਣ ਦਾ ਸੰਵੇਦਨਸ਼ੀਲ ਅਤੇ ਖੁਸ਼ਹਾਲ ਮੌਕਾ ਦਿੱਤਾ। ਡਾ: ਜੈਸਮੀਨ ਕੌਰ ਦੱਸਿਆ ਕਿ ਪ੍ਰੀ ਸਕੂਲ ਬੱਚਿਆਂ ਦੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ, ਇਹ ਉਹ ਪਹਿਲੀ ਥਾਂ ਹੈ, ਜਿਥੇ ਬੱਚਾ ਆਪਣੇ ਘਰ ਦੇ ਸੁਰੱਖਿਅਤ ਮਾਹੌਲ ’ਚੋਂ ਨਿਕਲ ਕੇ ਬਾਹਰੀ ਦੁਨੀਆਂ ਨਾਲ ਜੁੜਨਾ ਸ਼ੁਰੂ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀ ਸਕੂਲ ਨੂੰ ਬੱਚੇ ਦੇ ਸਰਵਪੱਖੀ ਵਿਕਾਸ ਦੀ ਨੀਂਹ ਮੰਨ ਲਈਏ ਤਾਂ ਕੋਈ ਅਤਕਥਨੀ ਨਹੀਂ। ਡਾ: ਜੈਸਮੀਨ ਵਲੋਂ ਜੂਨੀਅਰਜ਼ ਲੈਂਡ ਪ੍ਰੀ ਸਕੂਲ ਪ੍ਰਬੰਧਕਾਂ ਨੂੰ ਇਕ ਮੈਜੇਜ਼ ਵੀ ਦਿੱਤਾ ਕਿ ਭਾਵੇਂ ਅਸੀਂ ਤਰੱਕੀ ਕਰ ਰਹੇ ਹਾਂ, ਪਰ ਕਈ ਗਰੀਬੀ ਰੇਖਾ ਤੋਂ ਹੇਠਲੇ ਬੱਚੇ ਬਾਲ ਮਜਦੂਰੀ ਵਿਚ ਲੱਗੇ ਹੋਏ ਹਨ, ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਜਾਂ ਮਾਮੂਲੀ ਫੀਸ ’ਤੇ ਸਕੂਲ ਵਿਚ ਦਾਖਲ ਕੀਤਾ ਜਾਵੇ। ਐਡਵੋਕੇਟ ਰਣਜੀਤ ਸਿੰਘ ਵਲੋਂ ਸਾਦੇ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਬੱਚਿਆਂ ਦੇ ਮਾਪਿਆਂ ਨੂੰ ਦੱਸਿਆ ਕਿ ਸਾਡੇ ਪ੍ਰੀ ਸਕੂਲ ਵਿਚ ਬੱਚਾ ਸਾਥੀ ਬੱਚਿਆਂ ਨਾਲ ਮਿਲ-ਜੁਲ ਕੇ ਰਹਿਣਾ ਸਿੱਖਦਾ ਹੈ, ਉਮਰ ਦੇ ਹੋਰ ਬੱਚਿਆਂ ਨਾਲ ਚੀਜ਼ਾਂ ਸਾਂਝੀਆਂ ਕਰਦਾ, ਜਿਸ ਨਾਲ ਨੰਨ੍ਹੀ ਜਿੰਦ ਵਿਚ ਆਤਮ ਵਿਸ਼ਵਾਸ਼ ਵਧਦਾ ਹੈ। ਮੰਚ ਸੰਚਾਲਕ ਮੈਡਮ ਗੁਰਿੰਦਰ ਕੌਰ ਵਲੋਂ ਇਸ ਸਮਾਰੋਹ ਵਿਚ ਸ਼ਾਮਿਲ ਮਾਪਿਆਂ ਨੂੰ ਅਪੀਲ ਕੀਤੀ ਕਿ ਜੰਕ ਫੂਡ ਤੋਂ ਤੌਬਾ ਕਰਕੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ।
ਪਿਛਲੀ ਖ਼ਬਰ ਲੋਕ ਆਗੂਆਂ ’ਤੇ ਹਮਲੇ ਖ਼ਿਲਾਫ਼ ਵਫ਼ਦ ਐੱਸ.ਐੱਸ.ਪੀ. ਨੂੰ ਮਿਲਿਆ ਅਗਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।