ਬੀ.ਜੇ.ਪੀ ਦੀ ਨਸ਼ਾ ਵਿਰੋਧੀ ਯਾਤਰਾ ਦਾ ਜਗਰਾਉਂ ਵਿਚ ਆਉਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ-ਸ਼ਰਮਾ
ਜਗਰਾਉਂ, 23 ਸਤੰਬਰ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਰ ਵਿਚ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਦਾ ਜਗਰਾਉਂ ਜ਼ਿਲ੍ਹੇ ਵਿਚ ਆਉਣ ’ਤੇ ਜਿੱਥੇ ਭਰਵਾਂ ਸਵਾਗਤ ਕੀਤਾ ਜਾਵੇਗਾ, ਉੱਥੇ ਯਾਤਰਾ ਸਬੰਧੀ ਤਿਆਰੀਆਂ ਪੂਰੇ ਜ਼ੋਰਾ ’ਤੇ ਚੱਲ ਰਹੀਆਂ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.
ਜਗਰਾਉਂ, 23 ਸਤੰਬਰ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਰ ਵਿਚ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਦਾ ਜਗਰਾਉਂ ਜ਼ਿਲ੍ਹੇ ਵਿਚ ਆਉਣ ’ਤੇ ਜਿੱਥੇ ਭਰਵਾਂ ਸਵਾਗਤ ਕੀਤਾ ਜਾਵੇਗਾ, ਉੱਥੇ ਯਾਤਰਾ ਸਬੰਧੀ ਤਿਆਰੀਆਂ ਪੂਰੇ ਜ਼ੋਰਾ ’ਤੇ ਚੱਲ ਰਹੀਆਂ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ ਦੇ ਵਿਚ ਆਈ ਨੌਜਵਾਨ ਪੀੜੀ ਨੂੰ ਬਚਾਉਣ ਲਈ ਭਾਜਪਾ ਵੱਲੋਂ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਦਿੰਦੀ ਹੋਈ ਯਾਤਰਾ ਕੱਢੀ ਜਾ ਰਹੀ ਹੈ। ਜਿਹੜੀ ਪੰਜਾਬ ਦੇ ਚਾਰ ਵੱਖ-ਵੱਖ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਦੇ 117 ਵਿਧਾਨ ਸਭਾ ਹਲਕੇ ਵਿਚ ਨਸ਼ੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਦੱਸਿਆ ਕਿ 27 ਸਤੰਬਰ, ਦਿਨ ਐਤਵਾਰ ਨੂੰ ਪਿੰਡ ਚੂਹੜਚੱਕ ਤੋਂ ਯਾਤਰਾ ਜਗਰਾਉਂ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਲਾਲਾ ਲਾਜਪਤ ਰਾਏ ਪਾਰਕ ਵਿਖੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰੇਲਵੇ ਰੋਡ ’ਤੇ ਯਾਤਰਾ ਦਾ ਮੁੱਖ ਸਮਾਗਮ ਰੱਖਿਆ ਗਿਆ ਹੈ ਅਤੇ ਉਸ ਤੋਂ ਬਾਅਦ ਯਾਤਰਾ ਕਮਾਲਪੁਰਾ ਤਲਵੰਡੀ ਲਈ ਰਵਾਨਾ ਹੋਣ ਉਪਰੰਤ ਅੱਗੇ ਹਲਵਾਰਾ ਹੁੰਦੀ ਹੋਈ ਯਾਤਰਾ ਮੁੱਲਾਂਪੁਰ ਪੁੱਜੇਗੀ। ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਯਾਤਰਾ ਜਾਵੇਗੀ, ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੰਡ ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਮਨਪ੍ਰੀਤ ਸਿੰਘ ਤਲਵੰਡੀ, ਵਿਸ਼ਾਲ ਭਰਤ, ਰਣਜੀਤ ਸਿੰਘ, ਲਖਵਿੰਦਰ ਸਿੰਘ ਸਪਰਾ, ਦੀਪਕ ਬਾਂਸਲ, ਨਵੀਨ ਜੈਨ, ਮਹੀਪਾਲ ਕੁਮਾਰ, ਮਨੋਜ ਜੈਨ ਆਦਿ ਭਾਜਪਾ ਵਰਕਰ ਹਾਜ਼ਰ ਸਨ।