22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਮੀਟਿੰਗਾਂ

ਮੁੱਲਾਂਪੁਰ ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੀ ਅਗਵਾਈ ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ.

ਪਿੰਡ ਮੋਹੀ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਮੇਲਾ ਕਾਨਫਰੰਸ ਦੀ ਸਫ਼ਲਤਾ ਲਈ ਹੋਈ ਮੀਟਿੰਗ ਸਮੇਂ ਪਿੰਡ ਦੇ ਪਤਵੰਤਿਆਂ, ਨੌਜਵਾਨਾਂ ਨਾਲ ਹਰਬੀਰ ਸਿੰਘ ਇਯਾਲੀ। ਤਸਵੀਰ : ਕ੍ਰਿਪਾਲ ਹੰਬੜਾਂ 22-09-2026
ਮੁੱਲਾਂਪੁਰ ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੀ ਅਗਵਾਈ ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ. ਏ. ਦੀ ਨਜ਼ਰਸ਼ਾਨੀ ਹੇਠ ਹਲਕਾ ਦਾਖਾ ’ਚ ਪਿੰਡ ਛਪਾਰ ਮੇਲੇ ’ਤੇ 26 ਸਤੰਬਰ ਨੂੰ ਹੋਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀ ਵਿਚ ਲੱਗੇ ਹਰਬੀਰ ਸਿੰਘ ਇਯਾਲੀ ਵਲੋਂ ਪਿੰਡਾਂ ’ਚ ਜਾ ਕੇ ਨੌਜਵਾਨਾਂ ਤੇ ਪਤਵੰਤਿਆ ਨਾਲ ਮੀਟਿੰਗਾਂ ਕਰਕੇ ਛਪਾਰ ਮੇਲੇ ਦੀ ਹੋਣ ਵਾਲੀ ਕਾਨਫਰੰਸ ਵਿਚ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਇਸ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਕਾਨਫ਼ਰੰਸ ਲਈ ਮੰਚ, ਪੰਡਾਲ ਨੂੰ ਕੇਸਰੀ ਝੰਡਿਆ ਨਾਲ ਸਿੰਗਾਰਿਆ ਜਾ ਰਿਹਾ। ਹਰਬੀਰ ਸਿੰਘ ਇਯਾਲੀ ਵਲੋਂ ਮੀਟਿੰਗਾਂ ਸਮੇਂ ਦੱਸਿਆ ਜਾ ਰਿਹਾ ਕਿ ਛਪਾਰ ਕਾਨਫਰੰਸ ਨੂੰ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਖ਼ਾਲਸਾ, ਸਾਂਸਦ ਸਰਬਜੀਤ ਸਿੰਘ ਖ਼ਾਲਸਾ, ਹੋਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਣਾ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਦਾਖਾ ਸਮੁੱਚੇ ਯੂਨਿਟ ਵਲੋਂ ਤਿਆਰੀ ’ਚ ਲੱਗੇ ਸੀਨੀਅਰ ਆਗੂਆਂ ਜਸਪ੍ਰੀਤ ਸਿੰਘ ਜੱਸੀ, ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਲਖਵੀਰ ਸਿੰਘ ਦੇਤਵਾਲ, ਜਥੇਦਾਰ ਜਗਤਾਰ ਸਿੰਘ ਲਤਾਲਾ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਸਰਾਭਾ ਪ੍ਰੇਮਜੀਤ ਸਿੰਘ, ਰਛਪਾਲ ਸਿੰਘ ਪਾਲੀ ਰੂੰਮੀ, ਅਜਮੇਰ ਸਿੰਘ ਜੰਡੀ, ਜਸਵੀਰ ਸਿੰਘ ਬੇਪ੍ਰਵਾਹ, ਲਖਵੀਰ ਸਿੰਘ ਗੋਰਾਹੂਰ, ਰਾਜਦੀਪ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਕੁਲਾਰ, ਜਗਦੇਵ ਸਿੰਘ ਜੋ ਧਾਂ, ਰਜਿੰਦਰ ਸਿੰਘ ਝੱਮਟ, ਅਮਰਿੰਦਰ ਸਿੰਘ ਗੋਲਡੀ, ਕੌਸਲਰ ਬਲਵੀਰ ਚੰਦ, ਕੌਂਸਲਰ ਸਜਨ ਬਾਂਸਲ, ਕੌਂਸਲਰ ਤਰਸੇਮ ਸਿੰਘ ਸੇਮੀ, ਸਿਮਰਨ ਦਾਖਾ, ਮਨਦੀਪ ਸਿੰਘ ਹਸਨਪੁਰ ਨੂੰ ਨਾਲ ਲੈ ਕੇ ਹਰਬੀਰ ਸਿੰਘ ਇਯਾਲੀ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਉਲੀਕੀ ਹੋਈ ਰੂਪ ਰੇਖਾ ਨੂੰ ਅੰਤਿਮ ਛੋਹਾਂ ਦੇ ਰਿਹਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਛਪਾਰ ਕਾਨਫ਼ਰੰਸ ਨੂੰ ਸੁਖਬੀਰ, ਮਜੀਠੀਆ ਵਲੋਂ ਸੰਬੋਧਨ ਕੀਤਾ ਜਾਵੇਗਾ-ਦਿਓਲ ਅਗਲੀ ਖ਼ਬਰ ਮੇਲਾ ਛਪਾਰ ਕਾਨਫਰੰਸ ਲਈ ਹਲਕਾ ਗਿੱਲ ਤੋਂ ਕਾਫ਼ਲਿਆਂ ’ਚ ਵਰਕਰ ਰਵਾਨਾ ਹੋਣਗੇ-ਸ਼ਿਵਾਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।