18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

.ਹਲਵਾਰਾ ਤੋਂ ਉਡਾਣਾਂ ਵਾਰ-ਵਾਰ ਰੱਦ, ਹਵਾਈ ਸੇਵਾ ਦੀ ਭਰੋਸੇਯੋਗਤਾ ’ਤੇ ਸਵਾਲ ਸੈਂਕੜੇ ਯਾਤਰੀ ਪ੍ਰੇਸ਼ਾਨ, ਦਿੱਲੀ ਤੋਂ ਅੰਤਰਰਾਸ਼ਟਰੀ ਉਡਾਣਾਂ ਫੜਨ ਵਾਲਿਆਂ ਦੀ ਵਧੀ ਚਿੰਤਾ

ਹਲਵਾਰਾ, 17 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਹਵਾਈ ਸੇਵਾ ਨੂੰ ਮਹਿਜ਼ ਚਾਰ ਮਹੀਨਿਆਂ ਬਾਅਦ ਹੀ ਵਾਰ-ਵਾਰ ਉਡਾਣਾਂ ਰੱਦ ਹੋਣ ਦੀ ਸਮੱਸਿਆ ਨੇ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਦਿੱਲੀ-ਹਲਵਾਰਾ-ਦਿੱਲੀ ਸੇਵਾ ਦੇ ਵਾਰ-ਵਾਰ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਵਿਚ ਸਮੇਂ ਸਿਰ ਅਤੇ ਨਿਰਵਿਘਨ ਹਵਾਈ ਸੇਵਾ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ ।

ਅਜੀਤ ਡੈਸਕ 18-09-2026
ਹਲਵਾਰਾ, 17 ਸਤੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਹਵਾਈ ਸੇਵਾ ਨੂੰ ਮਹਿਜ਼ ਚਾਰ ਮਹੀਨਿਆਂ ਬਾਅਦ ਹੀ ਵਾਰ-ਵਾਰ ਉਡਾਣਾਂ ਰੱਦ ਹੋਣ ਦੀ ਸਮੱਸਿਆ ਨੇ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਦਿੱਲੀ-ਹਲਵਾਰਾ-ਦਿੱਲੀ ਸੇਵਾ ਦੇ ਵਾਰ-ਵਾਰ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਵਿਚ ਸਮੇਂ ਸਿਰ ਅਤੇ ਨਿਰਵਿਘਨ ਹਵਾਈ ਸੇਵਾ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ । ਛੇ ਦਿਨਾਂ ’ਚ ਤਿੰਨ ਵਾਰ ਰੱਦ ਹੋਈ ਸੇਵਾ 7, 9 ਤੇ 12 ਸਤੰਬਰ ਨੂੰ ਏਅਰ ਇੰਡੀਆ ਦੀ ਏ.ਆਈ.-481 ਅਤੇ ਏ.ਆਈ.-482 ਉਡਾਣਾਂ ਪ੍ਰਭਾਵਿਤ ਹੋਣ ਕਾਰਨ ਸੈਂਕੜੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 12 ਸਤੰਬਰ ਨੂੰ ਹੀ ਕਰੀਬ 102 ਯਾਤਰੀ ਪ੍ਰਭਾਵਿਤ ਹੋਏ, ਜਿਨ੍ਹਾਂ ਵਿਚੋਂ ਲੱਗਭਗ 65 ਨੇ ਦਿੱਲੀ ਤੋਂ ਅੱਗੇ ਅੰਤਰਰਾਸ਼ਟਰੀ ਉਡਾਣਾਂ ਫੜਨੀਆਂ ਸਨ । 7 ਸਤੰਬਰ ਨੂੰ ਉਡਾਣ ਰੱਦ ਹੋਣ ’ਤੇ ਯਾਤਰੀਆਂ ਨੂੰ ਤਕਨੀਕੀ ਸੰਚਾਲਨ ’ਚ ਖਰਾਬੀ ਦੱਸਿਆ ਗਿਆ । 9 ਅਤੇ 12 ਸਤੰਬਰ ਨੂੰ ਵੀ ਇਸੇ ਤਰ੍ਹਾਂ ਸੇਵਾ ਪ੍ਰਭਾਵਿਤ ਹੋਈ । ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਦੇ ਵਿਕਾਸ ਅਤੇ ਉਦਯੋਗਿਕ ਤਰੱਕੀ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ । ਇਸ ਲਈ ਕੇਂਦਰ ਸਰਕਾਰ ਤੇ ਏਅਰ ਇੰਡੀਆ ਨੂੰ ਹਲਵਾਰਾ ਹਵਾਈ ਅੱਡੇ ਤੋਂ ਹੋਰ ਹਵਾਈ ਸੇਵਾਵਾਂ ਸ਼ੁਰੂ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਰਾਇਲ ਪ੍ਰੋਪਰਟੀ ਦੇ ਮਾਲਕ ਗੁਲਵਿੰਦਰ ਸਿੰਘ ਟੀਟੂ ਕੁਲਾਰ ਅਤੇ ਇੰਦਰਪਾਲ ਸਿੰਘ ਕਾਕਾ ਬੁਰਜ ਲਿੱਟਾਂ ਨੇ ਕਿਹਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ-ਹਲਵਾਰਾ-ਦਿੱਲੀ ਵਿਚਕਾਰ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਨਾਲ-ਨਾਲ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਲਈ ਵੀ ਸਿੱਧੀਆਂ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਸੰਪਰਕ ਵਿੱਚ ਵਾਧਾ ਹੋਣ ਨਾਲ ਪੰਜਾਬ ਦੇ ਉਦਯੋਗ, ਵਪਾਰ, ਸੈਰ-ਸਪਾਟਾ ਅਤੇ ਰੋਜ਼ਗਾਰ ਦੇ ਖੇਤਰਾਂ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ ’ਤੇ- ਜਸਕਰਨ ਸਿੰਘ ਸੁਖਬੀਰ ਸਿੰਘ ਬਾਦਲ, ਹੋਰ ਸੀਨੀ... ਅਗਲੀ ਖ਼ਬਰ ਕਾਨੂੰਨ-ਵਿਵਸਥਾ ਤੇ ਲੋਕ ਮਸਲਿਆਂ ਨੂੰ ਲੈ ਕੇ ਸਰਕਾਰ ਘਿਰੀ- ਸਾਬਕਾ ਵਿਧਾਇਕ ਖ਼ਾਲਸਾ ਹਰ ਵਰਗ ਆਪਣੀਆਂ ਸਮੱਸਿਆਵਾਂ ਸਬੰਧੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।