ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਮੇਜਰ ਸਿੰਘ ਦੇਤਵਾਲ ਵਲੋਂ ਅਹੁਦੇਦਾਰ-ਵਰਕਰਾਂ ਨਾਲ ਮੀਟਿੰਗ
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ 18 ਤੋਂ 30 ਸਤੰਬਰ ਤੱਕ ਕੱਢੀ ਜਾ ਰਹੀ ਰਾਜ ਪੱਧਰੀ ‘ਨਸ਼ਾ ਮੁਕਤੀ ਯਾਤਰਾ’ ਨੂੰ ਲੈ ਕੇ ਅੱਜ ਭਾਜਪਾ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਅਹੁਦੇਦਾਰ-ਵਰਕਰਾਂ ਦੀ ਮੀਟਿੰਗ ਹਲਕਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ, ਸਥਾਨਕ ਆਗੂਆਂ ਸ਼ਮੂਲੀਅਤ ਕੀਤੀ।
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ 18 ਤੋਂ 30 ਸਤੰਬਰ ਤੱਕ ਕੱਢੀ ਜਾ ਰਹੀ ਰਾਜ ਪੱਧਰੀ ‘ਨਸ਼ਾ ਮੁਕਤੀ ਯਾਤਰਾ’ ਨੂੰ ਲੈ ਕੇ ਅੱਜ ਭਾਜਪਾ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਅਹੁਦੇਦਾਰ-ਵਰਕਰਾਂ ਦੀ ਮੀਟਿੰਗ ਹਲਕਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ, ਸਥਾਨਕ ਆਗੂਆਂ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਸਮੇਂ ਮੇਜਰ ਸਿੰਘ ਦੇਤਵਾਲ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਸਭ ਤੋਂ ਵੱਡੀ ਲੋੜ ਹੈ, ਭਾਜਪਾ ਦੀ ਇਹ ਯਾਤਰਾ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ i ਖ਼ਲਾਫ਼ ਜਾਗਰੂਕ ਕਰੇਗੀ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਨੂੰ ਹਲਕਾ ਦਾਖਾ ਅੰਦਰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣ। ਇਸ ਮੌਕੇ ਹਾਜ਼ਰ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਇਕਜੁੱਟ ਹੋ ਕੇ ਨਸ਼ਾ ਮੁਕਤੀ ਦੇ ਇਸ ਹੋਕੇ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ। ਮੀਟਿੰਗ ਸਮੇਂ ਕੁਲਵੰਤ ਸਿੰਘ ਭੱਟੀ (ਦਾਖਾ ਸਰਕਲ ਪ੍ਰਧਾਨ), ਜਸਵਿੰਦਰ ਕੌਰ (ਮਹਿਲਾ ਮੋਰਚਾ ਪ੍ਰਧਾਨ ਦਾਖਾ ਸਰਕਲ), ਸੰਜੀਵ ਢੰਡ (ਜਿਲਾ ਵਾਈਸ ਪ੍ਰਧਾਨ), ਅਜੀਤ ਪਾਲ ਸਿੰਘ (ਜਨਰਲ ਸੈਕਟਰੀ), ਅਰੁਣ ਕੁਮਾਰ ਮੌਰੀਆ (ਯੂਥ ਪ੍ਰਧਾਨ ਸਰਕਲ ਮੁੱਲਾਂਪੁਰ ਦਾਖਾ), ਗੁਰਜੀਤ ਕੌਰ ਗ਼ਾਲਿਬ, ਹਰਮਿੰਦਰ ਸਿੰਘ, ਅੰਬੂ ਰਾਮ ਮਿਸ਼ਾਲ, ਮੰਗਤ ਭਗਤ, ਪ੍ਰਦੀਪ ਝੰਡ, ਜਗਵੀਰ ਸਿੰਘ ਬੱਦੋਵਾਲ, ਜਗਦੇਵ ਸਿੰਘ ਰਾਹੂਵਾਲ, ਪ੍ਰੀਤਮ ਸਿੰਘ ਖੰਡੂਰ, ਰਣਜੀਤ ਸਿੰਘ ਜੋਧਾ, ਕਾਂਤਾ ਦੇਵੀ, ਬੂਟਾ ਸਿੰਘ ਖੰਡੂਰ, ਡਾ. ਅਮਰਜੀਤ ਸਿੰਘ, ਸੂਬਾ ਸਿੰਘ, ਸੋਨੂੰ ਜਗਰਾਓਂ, ਡਾ. ਕਰਮ ਸਿੰਘ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਜਗਦੇਵ ਰਾਹੂਵਾਲ, ਰਵੀ ਕੁਮਾਰ, ਮਹਿੰਦਰ ਸ਼ਰਮਾ, ਸੋਨੂੰ ਸਿੰਘ, ਬਲਵੰਤ ਸਿੰਘ, ਧਰਮਿੰਦਰ ਸਿੰਘ ਸੁਧਾਰ, ਕਰਮਜੀਤ ਸਿੰਘ, ਭੁਪਿੰਦਰ ਸਿੰਘ, ਅਸਲਮ ਮੁਹੰਮਦ, ਹੋਰ ਮੌਜੂਦ ਰਹੇ।