16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜਗਰਾਉਂ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਨੇ ਸੰਭਾਲੀ ਕਮਾਂਡ, ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ

ਜਗਰਾਉਂ, 15 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਬਾਰ ਐਸੋਸੀਏਸ਼ਨ ਦੀ ਨਵ ਨਿਯੁਕਤ ਸੱਤ ਮੈਂਬਰੀ ਟੀਮ ਦੀ ਤਾਜਪੋਸ਼ੀ ਮੰਗਲਵਾਰ ਨੂੰ ਕੋਰਟ ਕੰਪਲੈਕਸ ਸਥਿਤ ਬਾਰ ਐਸੋਸੀਏਸ਼ਨ ਹਾਲ ਵਿੱਚ ਕਰਵਾਈ ਗਈ। ਸਮਾਗਮ ਵਿੱਚ ਜਗਰਾਉਂ ਦੀਆਂ ਪੰਜ ਮਹਿਲਾ ਜੱਜਾਂ ਸਮੇਤ ਐਡੀਸ਼ਨਲ ਸੈਸ਼ਨ ਜੱਜ ਅਮਿਤ ਥਿੰਦ ਅਤੇ ਹੋਰ ਨਿਆਂਇਕ ਅਧਿਕਾਰੀ ਮੌਜੂਦ ਰਹੇ।

ਅਜੀਤ ਡੈਸਕ 16-09-2026
ਜਗਰਾਉਂ, 15 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਬਾਰ ਐਸੋਸੀਏਸ਼ਨ ਦੀ ਨਵ ਨਿਯੁਕਤ ਸੱਤ ਮੈਂਬਰੀ ਟੀਮ ਦੀ ਤਾਜਪੋਸ਼ੀ ਮੰਗਲਵਾਰ ਨੂੰ ਕੋਰਟ ਕੰਪਲੈਕਸ ਸਥਿਤ ਬਾਰ ਐਸੋਸੀਏਸ਼ਨ ਹਾਲ ਵਿੱਚ ਕਰਵਾਈ ਗਈ। ਸਮਾਗਮ ਵਿੱਚ ਜਗਰਾਉਂ ਦੀਆਂ ਪੰਜ ਮਹਿਲਾ ਜੱਜਾਂ ਸਮੇਤ ਐਡੀਸ਼ਨਲ ਸੈਸ਼ਨ ਜੱਜ ਅਮਿਤ ਥਿੰਦ ਅਤੇ ਹੋਰ ਨਿਆਂਇਕ ਅਧਿਕਾਰੀ ਮੌਜੂਦ ਰਹੇ। ਜੱਜ ਸੁਮੁਖੀ, ਜੱਜ ਰਿਫੀ ਭੱਟੀ, ਜੱਜ ਸਾਕਸ਼ੀ ਚੌਧਰੀ, ਜੱਜ ਆਗਿਆ ਪਾਲ ਕੌਰ ਅਤੇ ਜੱਜ ਗੁਲਫਾਮ ਨੇ ਨਵੀਂ ਟੀਮ ਨੂੰ ਅਹੁਦੇ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਵੀਂ ਚੁਣੀ ਗਈ ਟੀਮ ਵਿੱਚ ਪ੍ਰਧਾਨ ਐਡਵੋਕੇਟ ਵਿਕਰਮ ਬੇਰੀ, ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ ਬਰਸਾਲ, ਸਕੱਤਰ ਇੰਦਰਜੀਤ ਸਿੰਘ ਢਿੱਲੋਂ, ਐਡੀਸ਼ਨਲ ਵਾਈਸ ਪ੍ਰਧਾਨ ਉਮਾ ਬਾਵਾ, ਜੁਆਇੰਟ ਸਕੱਤਰ ਦਰੀਪਨ ਸਾਹਨੀ, ਮਹਿਲਾ ਐਗਜ਼ੈਕਟਿਵ ਮੈਂਬਰ ਖੁਸ਼ਪ੍ਰੀਤ ਕੌਰ ਅਤੇ ਐਗਜ਼ੈਕਟਿਵ ਮੈਂਬਰ ਦਸ਼ਵਿੰਦਰ ਸਿੰਘ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਸਮਾਗਮ ਦੌਰਾਨ ਨਵੀਂ ਟੀਮ ਦੇ ਮੈਂਬਰਾਂ ਨੇ ਬਾਰ ਦੇ ਮੈਂਬਰਾਂ ਨਾਲ ਆਪਣੀ ਜਾਣ-ਪਛਾਣ ਕਰਵਾਈ। ਇਸ ਮੌਕੇ ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਵਿਜੇ ਬੰਸਲ, ਸੰਦੀਪ ਗੁਪਤਾ, ਨਵੀਨ ਗੁਪਤਾ, ਅਸ਼ੋਕ ਭੰਡਾਰੀ ਅਤੇ ਐਡਵੋਕੇਟ ਗੁਰਤੇਜ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸਟੇਜ਼ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਐਡਵੋਕੇਟ ਗੁਰਤੇਜ ਸਿੰਘ ਗਿੱਲ ਨੇ ਨਿਭਾਈ। ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਵਿਕਰਮ ਬੇਰੀ ਨੇ ਚੋਣ ਵਿੱਚ ਭਰੋਸਾ ਜਿਤਾਉਣ ਲਈ ਬਾਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਨਵੀਂ ਟੀਮ ਵਕੀਲਾਂ ਅਤੇ ਨਿਆਂਇਕ ਅਧਿਕਾਰੀਆਂ ਵਿਚਕਾਰ ਬਿਹਤਰ ਸੰਵਾਦ ਅਤੇ ਤਾਲਮੇਲ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਐਡਵੋਕੇਟ ਨੂੰ ਨਿੱਜੀ ਸਮੱਸਿਆ ਜਾਂ ਕਿਸੇ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਅਤੇ ਉਨ੍ਹਾਂ ਦੀ ਟੀਮ ਉਸ ਦੇ ਨਾਲ ਖੜ੍ਹੇ ਰਹਿਣਗੇ। ਬੇਰੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇੱਕ ਸਾਲ ਬਾਅਦ ਜਦੋਂ ਉਨ੍ਹਾਂ ਦੀ ਟੀਮ ਦਾ ਰਿਪੋਰਟ ਕਾਰਡ ਸਾਹਮਣੇ ਆਵੇ ਤਾਂ ਉਹ ਸਭ ਤੋਂ ਵਧੀਆ ਦਰਜੇ ’ਤੇ ਪਾਸ ਹੋਵੇ।ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਸਿਧਵਾਂ ਨੇ ਕਿਹਾ ਕਿ ਅਦਾਲਤ ਦੀ ਮਰਿਆਦਾ ਕਾਇਮ ਰੱਖਣਾ ਅਤੇ ਜਸਟਿਸ ਡਿਲਿਵਰੀ ਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਾ ਹਰ ਐਡਵੋਕੇਟ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਆਮ ਵਿਅਕਤੀ ਨਾਲ ਧੱਕੇਸ਼ਾਹੀ ਜਾਂ ਬੇਇਨਸਾਫ਼ੀ ਹੁੰਦੀ ਹੈ ਤਾਂ ਅਖੀਰ ਵਿੱਚ ਉਸ ਦਾ ਭਰੋਸਾ ਅਦਾਲਤ ’ਤੇ ਹੀ ਹੁੰਦਾ ਹੈ। ਇਸ ਭਰੋਸੇ ਨੂੰ ਕਾਇਮ ਰੱਖਣ ਲਈ ਵਕੀਲਾਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦੀ ਤਾਜਪੋਸ਼ੀ ਦੇ ਮੱਦੇਨਜ਼ਰ ਬਾਰ ਵੱਲੋਂ ਅਦਾਲਤ ਵਿੱਚ ਅੱਧੇ ਦਿਨ ਦੀ ਛੁੱਟੀ ਦੀ ਮੰਗ ਕੀਤੀ ਗਈ, ਜਿਸ ਨੂੰ ਮੌਜੂਦ ਨਿਆਂਇਕ ਅਧਿਕਾਰੀਆਂ ਵੱਲੋਂ ਮਨਜ਼ੂਰ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐਡ: ਸੰਦੀਪ ਗੋਇਲ, ਨਵੀਨ ਗੋਇਲ, ਰਾਜਿੰਦਰ ਢਿੱਲੋਂ, ਜੋਗਿੰਦਰ ਗਿੱਲ, ਬਲਦੇਵ ਗੋਇਲ, ਰਣਜੀਤ ਰੂਮੀ, ਜਰਨੈਲ ਖਹਿਰਾ, ਅਮਰਜੀਤ ਲਾਂਬਾ, ਸੁਰਜੀਤ ਯਾਦਵ, ਸੁਭਾਸ਼ ਮਹੰਤ, ਬੀ.ਆਰ. ਸ਼ਰਮਾ, ਅਸ਼ਵਨੀ ਭਾਰਦਵਾਜ, ਯੂਥ ਬ੍ਰਿਗੇਡ ਤੋਂ ਮਨਦੀਪ ਜੇਠੀ, ਹਿਮਾਂਸ਼ੂ ਮਲਿਕ, ਰਾਜਵਿੰਦਰ ਰਾਜਾ, ਬਲਜੀਤ ਕੋਕਰੀ, ਪੰਕਜ ਧਾਂਦ, ਸਨੀ ਭੰਗਾਨੀ, ਇੰਦਰ ਚਾਹਲ, ਗੁਰਕੀਰਤ ਸਿੰਘ, ਰਾਜਦੀਪ ਕੋਹਲੀ, ਹਰਕੀਰਤ ਤਲਵੰਡੀ, ਨੀਰਜ ਸ਼ਰਮਾ, ਮਹਿਲਾ ਐਡਵੋਕੇਟਸ ਵਿਚ ਕਿਰਨ ਸਿੱਧਵਾਂ, ਮੂਨ ਝਾਂਝੀ, ਪਰਮਿੰਦਰ ਬਾਜਵਾ, ਦਵਿੰਦਰਪਾਲ ਕੌਰ, ਸ਼ਾਇਨਾ ਕਪੂਰ, ਸਿੰਪਲ ਭੰਡਾਰੀ, ਮਦੀਪ ਕੌਰ, ਲਵਪ੍ਰੀਤ ਕੌਰ ਅਤੇ ਕਿਰਨ ਪਾਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਮੌਜੂਦ ਸਨ।
ਪਿਛਲੀ ਖ਼ਬਰ ਕਾਂਗਰਸ ਵਲੋਂ ਚੀਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਤੇ ਜਾ ਰੋਸ ਧਰਨੇ ਵਿੱਚ ਚੇਅਰਮੈਨ ਸਿੱਧਵਾਂ ਦੀ ਅਗਵਾਈ ਹੇਠ ਵੱਡਾ ਕਾ... ਅਗਲੀ ਖ਼ਬਰ ਬਿਜਲੀ ਸਰਪਲੱਸ ਦੇ ਦਾਅਵੇ ਵਾਲੀ ‘ਆਪ’ ਸਰਕਾਰ ਲੰਬੇ ਪਾਵਰ ਕੱਟ ਲਗਾਉਣੇ ਬੰਦ ਕਰੇ- ਹਰਪ੍ਰੀਤ ਸਿੰਘ ਸਿੰਮਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।