ਬਿਜਲੀ ਸਰਪਲੱਸ ਦੇ ਦਾਅਵੇ ਵਾਲੀ ‘ਆਪ’ ਸਰਕਾਰ ਲੰਬੇ ਪਾਵਰ ਕੱਟ ਲਗਾਉਣੇ ਬੰਦ ਕਰੇ- ਹਰਪ੍ਰੀਤ ਸਿੰਘ ਸਿੰਮਕ
ਹੰਬੜਾਂ, 15 ਸਤੰਬਰ (ਮੇਜਰ ਹੰਬੜਾਂ)-ਪੰਜਾਬ ਵਿਚ ਬਿਜਲੀ ਸਰਪਲੱਸ ਦੇ ਵੱਡੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ’ਚ ਸੂਬੇ ਦੇ ਲੋਕ ਹਨੇਰੇ ਵਿਚ ਬੈਠਣ ਲਈ ਮਜ਼ਬੂਰ ਹੋ ਚੁੱਕੇ ਹਨ ਤੇ ਲੋਕਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀਹੈ, ਜਿਸ ਲਈ ‘ਆਪ’ ਸਰਕਾਰ ਬਿਜਲੀ ਦੇ ਪਾਵਰ ਕੱਟ ਲਗਾਉਣੇ ਬੰਦ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਲਗਏ ਜਾ ਰਹੇ ਅਣ ਐਲਾਨੇ ਪਾਵਰ ਕੱਟਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆ ਕੀਤਾ।
ਹੰਬੜਾਂ, 15 ਸਤੰਬਰ (ਮੇਜਰ ਹੰਬੜਾਂ)-ਪੰਜਾਬ ਵਿਚ ਬਿਜਲੀ ਸਰਪਲੱਸ ਦੇ ਵੱਡੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ’ਚ ਸੂਬੇ ਦੇ ਲੋਕ ਹਨੇਰੇ ਵਿਚ ਬੈਠਣ ਲਈ ਮਜ਼ਬੂਰ ਹੋ ਚੁੱਕੇ ਹਨ ਤੇ ਲੋਕਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀਹੈ, ਜਿਸ ਲਈ ‘ਆਪ’ ਸਰਕਾਰ ਬਿਜਲੀ ਦੇ ਪਾਵਰ ਕੱਟ ਲਗਾਉਣੇ ਬੰਦ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਲਗਏ ਜਾ ਰਹੇ ਅਣ ਐਲਾਨੇ ਪਾਵਰ ਕੱਟਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆ ਕੀਤਾ। ਹਲਕਾ ਇੰਚ: ਸਿੰਮਕ ਨੇ ਕਿਹਾ ਕਿ ਬਿਜਲੀ ਸਪਲਾਈ ਦੇ ਲੱਗ ਰਹੇ ਕੱਟਾਂ ਕਾਰਨ ਕਾਰੋਬਾਰੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ ਨੇ ਕਿਹਾ ਕਿ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਸੂਬੇ ਦੇ ਲੋਕਾਂ ਸਮੇਤ ਕਿਸਾਨ ਅਤੇ ਇੰਡਸਟਰੀ ਕਾਰੋਬਾਰੀ ਭਗਵੰਤ ਮਾਨ ਸਰਕਾਰ ਨੂੰ ਕੋਸਣ ਲੱਗੇ ਹਨ, ਕਿਉਂਕਿ ਸਾਢੇ ਚਾਰ ਸਾਲਾਂ ਵਿਚ ਬਿਜਲੀ ਸਰਪੱਲਸ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਦਿੱਤੇ ਜਾਣ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਰਾਣਾ, ਕੇਸਰ ਸਿੰਘ ਸ਼ੰਕਰ, ਕੁਲਦੀਪ ਸਿੰਘ ਬਾਠ ਸਮੇਤ ਹੋਰ ਅਕਾਲੀ ਦਲ (ਬ) ਦੇ ਵਰਕਰ ਵੀ ਮੌਜੂਦ ਸਨ।