16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਾਏਕੋਟ ਸ਼ਹਿਰ ’ ਚ ਡੇਂਗੂ ਦਾ ਪ੍ਰਕੋਪ , ਇਕ ਵਿਅਕਤੀ ਦੀ ਹੋਈ ਮੌਤ

ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ’ਚ ਡੇਂਗੂ ਦਾ ਪ੍ਰਕੋਪ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਆਪਣਾ ਅਸਰ ਦਿਖਾਉਣ ਵਾਲੀ ਡੇਂਗੂ ਬਿਮਾਰੀ ਕਾਰਨ ਰਾਏਕੋਟ ਇਲਾਕੇ ਵਿਚ ਕਾਫ਼ੀ ਫੈਲ ਚੁੱਕੀ ਹੈ, ਸਗੋਂ ਡੇਂਗੂ ਦੇ ਪ੍ਰਕੋਪ ਕਾਰਨ ਜੈ ਰਾਮਪਾਲ ਵਾਸੀ ਦਿੱਲੀ, ਹਾਲ ਵਾਸੀ ਨੇੜੇ ਤਾਜਪੁਰ ਚੌਂਕ ਰਾਏਕੋਟ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਅਜੀਤ ਡੈਸਕ 16-09-2026
ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ’ਚ ਡੇਂਗੂ ਦਾ ਪ੍ਰਕੋਪ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਆਪਣਾ ਅਸਰ ਦਿਖਾਉਣ ਵਾਲੀ ਡੇਂਗੂ ਬਿਮਾਰੀ ਕਾਰਨ ਰਾਏਕੋਟ ਇਲਾਕੇ ਵਿਚ ਕਾਫ਼ੀ ਫੈਲ ਚੁੱਕੀ ਹੈ, ਸਗੋਂ ਡੇਂਗੂ ਦੇ ਪ੍ਰਕੋਪ ਕਾਰਨ ਜੈ ਰਾਮਪਾਲ ਵਾਸੀ ਦਿੱਲੀ, ਹਾਲ ਵਾਸੀ ਨੇੜੇ ਤਾਜਪੁਰ ਚੌਂਕ ਰਾਏਕੋਟ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜੈ ਰਾਮਪਾਲ, ਜੋ ਕਿ ਰਾਏਕੋਟ ਵਿਖੇ ਖ਼ਾਦ ਤੇ ਕੀਟਨਾਸ਼ਕ ਦੀ ਦੁਕਾਨ ’ਤੇ ਪਿਛਲੇ 10 ਸਾਲਾਂ ਤੋਂ ਬਤੌਰ ਅਕਾਊਟੈਂਟ ਦੇ ਤੌਰ ’ਤੇ ਕੰਮ ਕਰਦਾ ਸੀ ਪਰ ਪਿਛਲੇ ਦਿਨੀਂ ਉਹ ਡੇਂਗੂ ਦੀ ਬਿਮਾਰੀ ਦੀ ਲਪੇਟ ਵਿਚ ਆ ਗਿਆ। ਜਿਸ ਦਾ ਪਰਿਵਾਰ ਵਲੋਂ ਕਾਫ਼ੀ ਇਲਾਜ ਕਰਵਾਇਆ ਗਿਆ, ਪਰ ਉਸਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਣ ਕਰਕੇ ਉਸਦਾ ਬੇਟਾ ਉਸਨੂੰ ਇਲਾਜ ਲਈ ਦਿੱਲੀ ਲੈ ਗਿਆ, ਜਿੱਥੇ ਉਸਦੀ ਅੱਜ ਸਵੇਰੇ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਕੋਈ ਯੋਗ ਉਪਰਾਲੇ ਨਹੀਂ ਕਰ ਰਿਹਾ, ਉੱਥੇ ਹੀ ਨਗਰ ਕੌਂਸਲ ਰਾਏਕੋਟ ਦੀਆਂ ਫੋਗਿੰਗ ਮਸ਼ੀਨਾਂ ਵੀ ਚਿੱਟਾ ਹਾਥੀ ਸਾਬਿਤ ਹੋ ਰਹੀਆਂ ਹਨ ਅਤੇ ਮੱਛਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਕੋਈ ਵੀ ਦਵਾਈ ਦਾ ਛਿੜਕਾਅ ਨਹੀਂ ਕੀਤਾ ਗਿਆ, ਸਗੋਂ ਇੱਕ ਮਿਹਨਤਕਸ਼ ਪ੍ਰਵਾਸੀ ਮੁਲਾਜ਼ਮ ਦੀ ਡੇਂਗੂ ਨਾਲ ਮੌਤ ਹੋ ਜਾਣ ਨਾਲ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ।
ਪਿਛਲੀ ਖ਼ਬਰ ਮਾੜੀ ਬਿਜਲੀ ਸਪਲਾਈ ਦੇ ਚੱਲਦਿਆ ਭਾਕਿਯੂ ਡਕੌਂਦਾਂ ਵਲੋਂ ਬਿਜਲੀ ਘਰ ਪੱਖੋਵਾਲ ਦਾ ਘਿਰਾਓ ਅਗਲੀ ਖ਼ਬਰ ਇਯਾਲੀ ਦੀ ਘੁਮਾਣ ਤੇ ਸੇਖੋਂ ਪਰਿਵਾਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।