16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਇਯਾਲੀ ਦੀ ਘੁਮਾਣ ਤੇ ਸੇਖੋਂ ਪਰਿਵਾਰ ਨਾਲ ਮੀਟਿੰਗ

ਮੁੱਲਾਂਪੁਰ-ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)-‘ਵਾਰਿਸ ਪੰਜਾਬ ਦੇ’ ਅਕਾਲੀ ਦਲ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੀਂ ਪਾਰਟੀ ਦਾ ਪ੍ਰਚਾਰ-ਪਸਾਰ ਸ਼ਿਖਰਾਂ ’ਤੇ ਹੈ। ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ, ਗੈਂਗਸਟਰ ਸਿੰਡੀਕੇਟ ਸੰਗਠਿਤ ਅਪਰਾਧ ਰੋਕਣ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਚਿਰਾਂ ਤੋਂ ਲਟਕਦੇ ਹੋਰ ਮਾਮਲਿਆਂ ਨੂੰ ਨੇਪਰੇ ਚਾੜ੍ਹਨ ਦੀ ਗੱਲ ਮੰਚਾਂ ਤੋਂ ਕੀਤੀ ਜਾਣ ਲੱਗ ਪਈ।

ਅਜੀਤ ਡੈਸਕ 16-09-2026
ਮੁੱਲਾਂਪੁਰ-ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)-‘ਵਾਰਿਸ ਪੰਜਾਬ ਦੇ’ ਅਕਾਲੀ ਦਲ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੀਂ ਪਾਰਟੀ ਦਾ ਪ੍ਰਚਾਰ-ਪਸਾਰ ਸ਼ਿਖਰਾਂ ’ਤੇ ਹੈ। ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ, ਗੈਂਗਸਟਰ ਸਿੰਡੀਕੇਟ ਸੰਗਠਿਤ ਅਪਰਾਧ ਰੋਕਣ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਚਿਰਾਂ ਤੋਂ ਲਟਕਦੇ ਹੋਰ ਮਾਮਲਿਆਂ ਨੂੰ ਨੇਪਰੇ ਚਾੜ੍ਹਨ ਦੀ ਗੱਲ ਮੰਚਾਂ ਤੋਂ ਕੀਤੀ ਜਾਣ ਲੱਗ ਪਈ। ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ. ਏ. ਦੇ ਵਧੇ ਸਿਆਸੀ ਰੁਝੇਵਿਆਂ ਕਰਕੇ ਹਲਕਾ ਦਾਖਾ ’ਚ ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਕਾਫੀ ਬੋਝ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਸੰਭਾਲਿਆ ਹੋਇਆ। ਹਰਬੀਰ ਸਿੰਘ ਇਯਾਲੀ ਅੱਜ ਸ਼੍ਰਿਸ਼ਟਾਚਾਰ (ਗੈਰ-ਰਸਮੀ) ਮੀਟਿੰਗ ਲਈ ਸਵ: ਮੱਲ ਸਿੰਘ ਘੁਮਾਣ (ਸਾਬਕਾ ਚੇਅਰਮੈਨ ਪੰਜਾਬ ਮੰਡੀ ਬੋਰਡ), ਬਾਨੀ ਗੁਰੂ ਨਾਨਕ ਪਬਲਿਕ ਸਕੂਲ ਦੇ ਨਿਵਾਸ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਜਸਕੀਰਤ ਸਿੰਘ ਘੁਮਾਣ, ਨੂੰਹ ਕਰਮਜੀਤ ਕੌਰ ਘੁਮਾਣ ਦੇ ਨਾਲ ਸਵਰਨਜੀਤ ਸਿੰਘ ਪੰਪੀ ਸੇਖੋਂ, ਸਰਦਾਰਨੀ ਸੇਖੋਂ ਨਾਲ ਪਰਿਵਾਰਕ, ਸਿਆਸੀ ਗੱਲ ਸਾਂਝੀਆਂ ਕੀਤੀਆਂ। ਪੰਪੀ ਸੇਖੋਂ ਸਵਰਨਜੀਤ ਸਿੰਘ ਤੇ ਜਸਕੀਰਤ ਸਿੰਘ ਘੁਮਾਣ ਦੋਵਾਂ ਪਰਿਵਾਰਾਂ ਨਾਲ ਮੀਟਿੰਗ ਉਪਰੰਤ ਜਦ ਹਰਬੀਰ ਸਿੰਘ ਇਯਾਲੀ ਨੂੰ ਪੱਤਰਕਾਰਾਂ ਸਵਾਲ ਕੀਤਾ ਕਿ ਕੀ ਘੁਮਾਣ ਪਰਿਵਾਰ ਜਾਂ ਸੇਖੋਂ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ ਹੋਣਗੇ ਤਾਂ ਇਯਾਲੀ ਨੇ ਸਪੱਸ਼ਟ ਕੀਤਾ ਕਿ ਦੋਵੇਂ ਪਰਿਵਾਰ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਦੇ ਨੇੜਲੇ ਪਰਿਵਾਰ ਨਾਲ ਜਿਥੇ ਇਯਾਲੀ ਦੀ ਸਿਆਸੀ ਸਰਗਰਮੀ ਰਹੇਗੀ, ਇਨ੍ਹਾਂ ਪਰਿਵਾਰਾਂ ਦਾ ਸਹਿਯੋਗ ਵੀ ਨਾਲ ਹੀ ਰਹੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਰਲੇਵਾਂ ਤਾਂ ਕਿਸੇ ਪਾਰਟੀ ਨੂੰ ਛੱਡ ਕੇ ਆਉਣ ਵਾਲਿਆਂ ਦਾ ਹੁੰਦਾ ਹੈ, ਸੇਖੋਂ ਅਤੇ ਘੁਮਾਣ ਦੋਵੇਂ ਸਾਡੇ ਆਪਣੇ ਪਰਿਵਾਰ ਹਨ।
ਪਿਛਲੀ ਖ਼ਬਰ ਰਾਏਕੋਟ ਸ਼ਹਿਰ ’ ਚ ਡੇਂਗੂ ਦਾ ਪ੍ਰਕੋਪ , ਇਕ ਵਿਅਕਤੀ ਦੀ ਹੋਈ ਮੌਤ ਅਗਲੀ ਖ਼ਬਰ ਭਾਜਪਾ ਹਕੂਮਤ ਦੇ ਫਿਰਕੂ ਫਾਸ਼ੀਵਾਦ ਵਿਰੁੱਧ ਮੋਗਾ ਰੈਲੀ 26 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।