07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਰਬੀਰ ਸਿੰਘ ਇਯਾਲੀ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਕਾਨਫਰੰਸ ਦੀਆਂ ਤਿਆਰੀ ਸਿਖਰਾਂ ’ਤੇ

ਮੁੱਲਾਂਪੁਰ-ਦਾਖਾ, 6 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਵੱਧ ਰਿਹਾ ਪ੍ਰਭਾਵ ਅਗਾਮੀ ਪੰਜਾਬ ਚੋਣ ਲਈ ਸ਼ੁੱਭ ਸੰਕੇਤ ਬਣਦਾ ਜਾ ਰਿਹਾ। ‘ਵਾਰਿਸ ਪੰਜਾਬ ਦੇ’ ਵਲੋਂ ਸੂਬੇ ਭਰ ’ਚ ਰੈਲੀਆਂ, ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਰਲੇਵੇ ਲਈ ਵੱਡੇ ਮੰਚ ’ਤੇ ਲੀਡਰ ਬਣੇ ਮਨਪ੍ਰੀਤ ਸਿੰਘ ਇਯਾਲੀ ਦੀ ਸਰਗਰਮੀ ਪੰਜਾਬ ਭਰ ’ਚ ਹੋਣ ਨਾਲ ਹੁਣ ਐੱਮ.

ਅਜੀਤ ਡੈਸਕ 07-09-2026
ਮੁੱਲਾਂਪੁਰ-ਦਾਖਾ, 6 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਵੱਧ ਰਿਹਾ ਪ੍ਰਭਾਵ ਅਗਾਮੀ ਪੰਜਾਬ ਚੋਣ ਲਈ ਸ਼ੁੱਭ ਸੰਕੇਤ ਬਣਦਾ ਜਾ ਰਿਹਾ। ‘ਵਾਰਿਸ ਪੰਜਾਬ ਦੇ’ ਵਲੋਂ ਸੂਬੇ ਭਰ ’ਚ ਰੈਲੀਆਂ, ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਰਲੇਵੇ ਲਈ ਵੱਡੇ ਮੰਚ ’ਤੇ ਲੀਡਰ ਬਣੇ ਮਨਪ੍ਰੀਤ ਸਿੰਘ ਇਯਾਲੀ ਦੀ ਸਰਗਰਮੀ ਪੰਜਾਬ ਭਰ ’ਚ ਹੋਣ ਨਾਲ ਹੁਣ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਛੋਟੇ ਭਰਾ ਹਰਬੀਰ ਸਿੰਘ ਇਯਾਲੀ ਦੀ ਵਧੀ ਸਿਆਸੀ ਸਰਗਰਮੀ ਪਰਿਵਾਰ ਦੀ ਸੇਵਾ ਭਾਵਨਾ ਵਾਲੀ ਨਿਸ਼ਾਨੀ ਹੈ। ਹਰਬੀਰ ਸਿੰਘ ਇਯਾਲੀ ਵਲੋਂ ਜਿੱਥੇ ਹਲਕਾ ਦਾਖਾ ’ਚ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੇ ਹਰ ਪ੍ਰੋਗਰਾਮ ’ਚ ਹਾਜ਼ਰੀ ਭਰੀ ਜਾ ਰਹੀ ਹੈ, ਉੱਥੇ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਸਿਆਸੀ ਕਾਨਫਰੰਸ ਦੀ ਸਫ਼ਲਤਾ ਲਈ ਪਿੰਡ ਵਾਰ ਨੁੱਕੜ ਮੀਟਿੰਗਾਂ ਸ਼ੁਰੂ ਹਨ। ਛਪਾਰ ਮੇਲੇ ’ਤੇ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਕੀਤੀ ਜਾਣ ਵਾਲੀ ਕਾਨਫਰੰਸ ਬਾਰੇ ਸਵਾਲ ’ਚ ਹਰਬੀਰ ਸਿੰਘ ਇਯਾਲੀ ਦੱਸਿਆ ਕਿ ਪਾਰਟੀ ਵਲੋਂ ਕਾਨਫਰੰਸ ਲਈ ਬੜੀ ਢੁੱਕਵੀਂ ਥਾਂ ਲਈ ਗਈ ਹੈ। ਛਪਾਰ ਕਾਨਫਰੰਸ ਦੀ ਇਕੱਤਰਤਾ ਪੰਡਾਲ ’ਚ ਜੁੜੇ ਵਰਕਰਾਂ, ਵੋਟਰਾਂ ਨੂੰ ਬਾਪੂ ਤਰਸੇਮ ਸਿੰਘ ਖ਼ਾਲਸਾ, ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸਾਂਸਦ ਸਰਬਜੀਤ ਸਿੰਘ ਖ਼ਾਲਸਾ, ਹੋਰ ਸੀਨੀਅਰ ਆਗੂਆਂ ਵਲੋਂ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਅਗਲੇ ਦਿਨਾਂ ’ਚ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਵੇਗੀ, ਜਿਸ ਵਿਚ ਕਾਨਫਰੰਸ ਦਾ ਪੂਰਾ ਪ੍ਰੋਗਰਾਮ ਜਨਤਕ ਹੋਵੇਗਾ।
ਪਿਛਲੀ ਖ਼ਬਰ ਗਰੀਬਦਾਸ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀਵਾਂ ਦੇ ਕਲਿਆਣ ਹਿੱਤ ਗ੍ਰੰਥ ਹੈ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਭੂਰੀ ਵਾਲੇ ਆ... ਅਗਲੀ ਖ਼ਬਰ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ 12ਵਾਂ ਬਰਸੀ ਸਮਾਗਮ 19 ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਬਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।