06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ-ਸਰਪ੍ਰੀਤ ਸਿੰਘ ਕਾਉਂਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਤਸ਼ੱਦਦ ਤੇ ਜੇਲਾਂ ਤੋਂ ਡਰਨ ਵਾਲੇ ਨਹੀਂ

ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਪੰਜਾਬ ਅੰਦਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇਥੇ ਸਰਕਾਰ ਦਾ ਵਿਰੋਧ ਕਰਨ ’ਤੇ ਤੱਸ਼ਦਦ ਅਤੇ ਜੇਲ੍ਹਾਂ ਦਾ ਰਾਹ ਦਿਖਾਇਆ ਜਾਂਦਾ ਹੈ।

ਅਜੀਤ ਡੈਸਕ 06-09-2026
ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਪੰਜਾਬ ਅੰਦਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇਥੇ ਸਰਕਾਰ ਦਾ ਵਿਰੋਧ ਕਰਨ ’ਤੇ ਤੱਸ਼ਦਦ ਅਤੇ ਜੇਲ੍ਹਾਂ ਦਾ ਰਾਹ ਦਿਖਾਇਆ ਜਾਂਦਾ ਹੈ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਰਨਲ ਕੌਂਸਲ ਦੇ ਮੈਂਬਰ ਤੇ ਸਰਕਲ ਕਾਉਂਕੇ ਦੇ ਜਥੇਦਾਰ ਸਰਪ੍ਰੀਤ ਸਿੰਘ ਕਾਉਂਕੇ ਨੇ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਪੰਜਾਬ ਦੀਆਂ ਧੀਆਂ-ਭੈਣਾ ਦੀ ਇੱਜਤ ਤੇ ਇਨਸਾਫ਼ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਸਨ, ਇਸ ਮੌਕੇ ਸਰਕਾਰ ਵਲੋਂ ਇਨਸਾਫ਼ ਦੇਣ ਦੀ ਥਾਂ ਬੀਬਾ ਬਾਦਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤਸ਼ੱਦਦ ਜਾਂ ਜੇਲਾਂ ਤੋਂ ਡਰਨ ਵਾਲਾ ਨਹੀਂ ਹੈਂ । ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੀਆਂ ਧੀਆਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਦੀਆਂ ਸੜਕਾਂ ’ਤੇ ਲੈ ਆਵੇਗਾ।
ਪਿਛਲੀ ਖ਼ਬਰ ਸਰਪ੍ਰੀਤ ਸਿੰਘ ਕਾਉਂਕੇ, ਦੀਦਾਰ ਸਿੰਘ ਮਲਕ, ਜਥੇਦਾਰ ਰਣਧੀਰ ਸਿੰਘ ਧੀਰਾ ਚਕਰ ਚਕਰ, ਕਾਉਂਕੇ ਤੇ ਮਲਕ ਨੂੰ ਜਨਰਲ ਕੌਂਸਲ ਦ... ਅਗਲੀ ਖ਼ਬਰ ਆਸ਼ਰਮ ਭੂਰੀ ਵਾਲੇ ਛਤਰੀ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਪੂਰਨ ਆਹੂਤੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।