ਕਿਰਤੀ ਕਿਸਾਨ ਯੂਨੀਅਨ ਵਲੋਂ ਮੰਡੀਆਂ ਦਾ ਦੌਰਾ
ਜਗਰਾਉਂ, 11 ਨਵੰਬਰ (ਗੁਰਦੀਪ ਸਿੰਘ ਮਲਕ)-ਕਿਰਤੀ ਕਿਸਾਨ ਯੂਨੀਅਨ ਵਲੋਂ ਜਗਰਾਉਂ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਦੱਸਿਆ ਕਿ ਪਿੰਡ ਸਿੱਧਵਾਂ ਕਲਾਂ ਦੀ ਮੰਡੀ ਵਿਚ ਦਸ ਦਿਨਾਂ ਤੋਂ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ ਪਰ ਉਨ੍ਹਾਂ ਦੇ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ, ਸਗੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਗਰਾਉਂ ਸ਼ਹਿਰ ਦੀ ਮੰਡੀ ਵਿੱਚ ਝੋਨੇ ਨੂੰ ਚੁੱਕ ਕੇ ਲੈ ਜਾਵੋ ।
ਜਗਰਾਉਂ, 11 ਨਵੰਬਰ (ਗੁਰਦੀਪ ਸਿੰਘ ਮਲਕ)-ਕਿਰਤੀ ਕਿਸਾਨ ਯੂਨੀਅਨ ਵਲੋਂ ਜਗਰਾਉਂ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਦੱਸਿਆ ਕਿ ਪਿੰਡ ਸਿੱਧਵਾਂ ਕਲਾਂ ਦੀ ਮੰਡੀ ਵਿਚ ਦਸ ਦਿਨਾਂ ਤੋਂ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ ਪਰ ਉਨ੍ਹਾਂ ਦੇ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ, ਸਗੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਗਰਾਉਂ ਸ਼ਹਿਰ ਦੀ ਮੰਡੀ ਵਿੱਚ ਝੋਨੇ ਨੂੰ ਚੁੱਕ ਕੇ ਲੈ ਜਾਵੋ । ਕਿਸਾਨ ਆਗੂ ਨੇ ਦੱਸਿਆ ਕਿ ਪਿੰਡਾਂ ਦੀਆਂ ਮੰਡੀਆਂ ਵਿੱਚ ਸਰਕਾਰ ਬਾਰਦਾਨਾਂ ਨਹੀਂ ਭੇਜ ਰਹੀ ਜਿਸ ਕਰਕੇ ਕਿਸਾਨ ਮਜ਼ਦੂਰ ਦੋਵੇਂ ਖੱਜਲ ਖੁਆਰ ਹੋ ਰਹੇ ਹਨ ਤੇ ਪਿੰਡਾਂ ਦੀਆਂ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ। ਕਿਸਾਨ ਆਗੂ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਦੱਸਿਆ ਕਿ ਸਿੱਧਵਾਂ ਕਲਾਂ ਦੀ ਮੰਡੀ ਦੀ ਸ਼ਿਕਾਇਤ ਕਰਨ ਜਦੋਂ ਅਸੀਂ ਜਗਰਾਉਂ ਏ.ਡੀ.ਸੀ. ਸਾਹਿਬ ਦੇ ਦਫ਼ਤਰ ਆਏ ਤਾਂ ਸਾਨੂੰ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਤੇ ਨਾ ਕੋਈ ਐੱਸ.ਡੀ . ਐੱਮ. ਦਫ਼ਤਰ ਵਿੱਚ ਮਿਲਿਆ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀ ਫ਼ਸਲ ਇਕ ਇਕ ਦਾਣਾ ਖ਼ਰੀਦ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਪਿੰਡਾਂ ਦੀਆਂ ਮੰਡੀਆਂ ਵਿੱਚ ਖ਼ਰੀਦ ਸ਼ੁਰੂ ਨਾ ਕੀਤੀ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਗਰੂਪ ਸਿੰਘ ਗਿੱਲ, ਹਰਨੇਕ ਸਿੰਘ ਇਕਾਈ ਪ੍ਰਧਾਨ ਸਿੱਧਵਾਂ ਕਲਾਂ, ਗੁਰਿੰਦਰਜੀਤ ਸਿੰਘ, ਤਾਰਾ ਸਿੰਘ, ਜੀਤੂ ਸਿੰਘ, ਜਸਵੀਰ ਸਿੰਘ, ਛਿੰਦਾ, ਪਰਮਜੀਤ ਸਿੰਘ, ਜਲੌਰ ਸਿੰਘ, ਬਲਦੇਵ ਸਿੰਘ, ਜਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।