ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਵਲੋਂ ਕਿਸਾਨ ਮੇਲਾ ਅੱਜ
ਗੁਰੂਸਰ ਸੁਧਾਰ, 19 ਅਗਸਤ (ਧਾਲੀਵਾਲ)-ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਵਲੋਂ ਅੱਜ 20 ਅਗਸਤ ਨੂੰ ਰਕਬਾ-ਹਿੱਸੋਵਾਲ ਟੋਲ ਪਲਾਜ਼ਾ ਨਜ਼ਦੀਕ ਸਥਿਤ ਮਹਿਲ ਮੁਬਾਰਕ ਰਿਜੋਰਟਸ ਵਿਚ ਕਰਵਾਏ ਜਾਣ ਵਾਲੇ ਕਿਸਾਨ ਮੇਲੇ ਤੋਂ ਪਹਿਲਾਂ ਗੁਰੂ ਘਰ ਦਾ ਓਟ ਆਸਰਾ ਲੈਂਦਿਆਂ ਅਤੇ ਮੇਲੇ ਦੀ ਸਫ਼ਲਤਾ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਪਾਠਾਂ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਦਿਓਲ ਨੇ ਇਸ ਮੌਕੇ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸੰਦੀਪ ਸਿੰਘ ਖ਼ਾਲਸਾ ਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ।
ਗੁਰੂਸਰ ਸੁਧਾਰ, 19 ਅਗਸਤ (ਧਾਲੀਵਾਲ)-ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਵਲੋਂ ਅੱਜ 20 ਅਗਸਤ ਨੂੰ ਰਕਬਾ-ਹਿੱਸੋਵਾਲ ਟੋਲ ਪਲਾਜ਼ਾ ਨਜ਼ਦੀਕ ਸਥਿਤ ਮਹਿਲ ਮੁਬਾਰਕ ਰਿਜੋਰਟਸ ਵਿਚ ਕਰਵਾਏ ਜਾਣ ਵਾਲੇ ਕਿਸਾਨ ਮੇਲੇ ਤੋਂ ਪਹਿਲਾਂ ਗੁਰੂ ਘਰ ਦਾ ਓਟ ਆਸਰਾ ਲੈਂਦਿਆਂ ਅਤੇ ਮੇਲੇ ਦੀ ਸਫ਼ਲਤਾ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਪਾਠਾਂ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਦਿਓਲ ਨੇ ਇਸ ਮੌਕੇ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸੰਦੀਪ ਸਿੰਘ ਖ਼ਾਲਸਾ ਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੰਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਦੇ ਇਸ ਵਿਸ਼ਾਲ ਕਿਸਾਨ ਮੇਲੇ ਵਿਚ ਪੂਰੇ ਸੂਬੇ ਭਰ ਵਿਚੋਂ ਆਲੂ ਉਤਪਾਦਕ ਕਿਸਾਨ ਆਪਣੀ ਸ਼ਮੂਲੀਅਤ ਕਰਨਗੇ। ਇਸ ਮੌਕੇ ਕਰਨਵੀਰ ਸਿੰਘ ਸੇਖੋਂ ਦਾਖਾ, ਡਾ: ਅਮਰਜੀਤ ਸਿੰਘ ਮੁੱਲਾਂਪੁਰ, ਜਗਤਾਰ ਸਿੰਘ ਗਿੱਲ ਸੁਧਾਰ, ਜਗਜੀਤ ਸਿੰਘ ਧਾਲੀਵਾਲ ਮੰਡੇਰ, ਜਗਜੀਤ ਸਿੰਘ ਪੂਨੀਆਂ, ਜਗਦੀਪ ਸਿੰਘ ਧਨੋਆ, ਰਾਜਵਿੰਦਰ ਸਿੰਘ ਹਾਂਸ, ਦਵਿੰਦਰ ਸਿੰਘ ਸੇਖੋਂ, ਸਰਪੰਚ ਲਖਵੀਰ ਸਿੰਘ ਦੇਤਵਾਲ, ਹਰਜਿੰਦਰ ਸਿੰਘ ਜਿੰਦੂ ਜੋਧਾਂ, ਭਰਪੂਰ ਸਿੰਘ ਥੂਹੀ, ਰਜਿੰਦਰ ਸਿੰਘ ਧਾਲੀਵਾਲ ਸੁਧਾਰ, ਹਰਪ੍ਰੀਤ ਸਿੰਘ ਸਲੌਦੀ ਸਿੰਘਾਂ, ਗੁਰਕੀਰਤ ਸਿੰਘ ਅਮਲੋਹ, ਗੁਰਸ਼ਰਨ ਸਿੰਘ ਗਰੇਵਾਲ, ਜਗਰੂਪ ਸਿੰਘ ਘਰਖਣਾਂ, ਸੁਖਵੰਤ ਸਿੰਘ ਗਿੱਲ ਝੰਡੇਵਾਲਾ, ਜਗਤਾਰ ਸਿੰਘ ਗਰੇਵਾਲ ਆਂਡਲੂ, ਅਮਨਦੀਪ ਸਿੰਘ ਦੁੱਗਰੀ, ਤਜਿੰਦਰ ਸਿੰਘ ਪੂਨੀਆ ਆਦਿ ਸਮੇਤ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।