08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਰਕਾਰੀ ਸਕੂਲ ਨੂਰਪੁਰ ਬੇਟ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ

ਹੰਬੜਾਂ, 7 ਅਗਸਤ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ (ਲੁਧਿਆਣਾ) ਦੀ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ ਅਧੀਨ ਕਰਵਾਏ ਗਏ ਬਲਾਕ ਪੱਧਰੀ ਮੁਕਾਬਲੇ–2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਜਿਸ ਵਿੱਚ ਵਿਦਿਆਰਥਣ ਅੰਜਲੀ , ਖੁਸ਼ਪ੍ਰੀਤ ਕੌਰ, ਏਕਮਵੀਰ ਕੌਰ, ਆਸੂ, ਦਮਨਦੀਪ ਕੌਰ ਅਤੇ ਲਕਸ਼ਮੀ ਨੇ ਪੂਰੀ ਲਗਨ, ਮਿਹਨਤ ਅਤੇ ਟੀਮ ਭਾਵਨਾ ਨਾਲ ਇਸ ਉਪਲਬਧੀ ਨੂੰ ਸੰਭਵ ਬਣਾਇਆ ਤੇ ਵਾਹ ਵਾਹ ਖੱਟੀ।

ਅਜੀਤ ਡੈਸਕ 08-08-2026
ਹੰਬੜਾਂ, 7 ਅਗਸਤ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ (ਲੁਧਿਆਣਾ) ਦੀ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ ਅਧੀਨ ਕਰਵਾਏ ਗਏ ਬਲਾਕ ਪੱਧਰੀ ਮੁਕਾਬਲੇ–2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਜਿਸ ਵਿੱਚ ਵਿਦਿਆਰਥਣ ਅੰਜਲੀ , ਖੁਸ਼ਪ੍ਰੀਤ ਕੌਰ, ਏਕਮਵੀਰ ਕੌਰ, ਆਸੂ, ਦਮਨਦੀਪ ਕੌਰ ਅਤੇ ਲਕਸ਼ਮੀ ਨੇ ਪੂਰੀ ਲਗਨ, ਮਿਹਨਤ ਅਤੇ ਟੀਮ ਭਾਵਨਾ ਨਾਲ ਇਸ ਉਪਲਬਧੀ ਨੂੰ ਸੰਭਵ ਬਣਾਇਆ ਤੇ ਵਾਹ ਵਾਹ ਖੱਟੀ। ਉਕਤ ਟੀਮ ਨੂੰ ਮੈਡਮ ਪੂਜਾ ਨਰੂਲਾ ਅਤੇ ਮੈਡਮ ਇੰਦਰਪ੍ਰੀਤ ਕੌਰ ਨੇ ਗਾਈਡ ਅਧਿਆਪਕਾਂ ਵਜੋਂ ਤਿਆਰ ਕੀਤਾ ਤੇ ਦੋਵਾਂ ਅਧਿਆਪਕਾਵਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸਕੂਲ ਨੂੰ ਇਹ ਮਾਣਮੱਤੀ ਪ੍ਰਾਪਤੀ ਹਾਸਲ ਹੋ ਸਕੀ, ਜਿਸ ’ਤੇ ਨੂਰਪੁਰ ਬੇਟ ਸਕੂਲ ਦੇ ਪ੍ਰਿੰਸੀਪਲ ਰੋਮਿਲ ਮਹਿਤਾ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਕਿਹਾ ਕਿ ਗਾਈਡ ਅਧਿਆਪਕ ਵਜੋਂ ਟੀਮ ਨੂੰ ਨਿਖਾਰਨ ਵਾਲੇ ਮੈਡਮ ਪੂਜਾ ਨਰੂਲਾ ਅਤੇ ਮੈਡਮ ਇੰਦਰਪ੍ਰੀਤ ਕੌਰ ਵੀ ਵਧਾਈ ਦੇ ਹੱਕਦਾਰ ਹਨ ਜਿੰਨ੍ਹਾਂ ਦੀ ਅਗਵਾਈ ਹੇਠ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਵੱਡੀਆਂ ਮੱਲਾ ਮਾਰ ਚੁੱਕੇ ਹਨ।
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਸਹੋਦਿਆ ਪੀ.ਪੀ.ਟੀ. ਮੁਕਾਬਲੇ ’ਚ ਜਿੱਤੀ ‘ਬੈਸਟ ਸਕੂਲ ਟਰਾਫ਼ੀ’ ਅਗਲੀ ਖ਼ਬਰ ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਬੀ.ਏ. ਭਾਗ-ਤੀਜਾ ਦੇ ਨਤੀਜਿਆਂ ’ਚ ਨਾਮਣਾ ਖੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।