06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਲਟੀਪਰਪਜ਼ ਹੈਲਥ ਵਰਕਰ ਨੇ ਐੱਸ.ਐੱਮ.ਓ. ਹਠੂਰ ਨੂੰ ਮੰਗ ਪੱਤਰ ਦਿੱਤਾ

ਹਠੂਰ, 5 ਅਗਸਤ (ਛਿੰਦਾ)– ਅੱਜ ਸਮੂਹ ਮਲਟੀਪਰਪਜ ਹੈਲਥ ਵਰਕਰ ਵਲੋਂ ਆਨਲਾਈਨ ਕੰਮਾਂ ਦਾ ਬਾਈਕਾਟ ਕਰਨ ਤੇ ਹੋਰ ਮੰਗਾਂ ਸਬੰਧੀ ਐੱਸ. ਐੱਮ.

ਆਨਲਾਈਨ ਕੰਮਾਂ ਦਾ ਬਾਈਕਾਟ ਕਰਨ ਤੇ ਹੋਰ ਮੰਗਾਂ ਸੰਬੰਧੀ ਮੰਗ ਪੱਤਰ ਦਿੰਦੇ ਹੋਏ ਮਲਟੀਪਰਪਜ਼ ਹੈਲਥ ਵਰਕਰ। ਅਜੀਤ ਤਸਵੀਰ 06-08-2026
ਹਠੂਰ, 5 ਅਗਸਤ (ਛਿੰਦਾ)– ਅੱਜ ਸਮੂਹ ਮਲਟੀਪਰਪਜ ਹੈਲਥ ਵਰਕਰ ਵਲੋਂ ਆਨਲਾਈਨ ਕੰਮਾਂ ਦਾ ਬਾਈਕਾਟ ਕਰਨ ਤੇ ਹੋਰ ਮੰਗਾਂ ਸਬੰਧੀ ਐੱਸ.ਐੱਮ.ਓ. ਹਠੂਰ ਨੂੰ ਮੰਗ ਪੱਤਰ ਦਿੱਤਾ ਤੇ ਐਲਾਨ ਵੀ ਕੀਤਾ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ। ਮੰਗ ਪੱਤਰ ਅਨੁਸਾਰ ਉਨ੍ਹਾਂ ਮੰਗ ਕੀਤੀ ਕਿ ਸਤੰਬਰ 2021 ’ਚ ਰੈਸਨੇਲਾਈਜੇਸ਼ਨ ਦੇ ਨਾਂਅ ’ਤੇ ਰੋਕੇ ਸਫ਼ਰੀ ਭੱਤੇ, ਵਰਦੀ ਭੱਤਾ, ਡਾਇਟ ਭੱਤਾ, ਪੇਂਡੂ ਤੇ ਸ਼ਹਿਰੀ ਭੱਤਾ ਬਹਾਲ ਕੀਤਾ ਜਾਵੇ। ਬਾਕੀ ਮੁਲਾਜ਼ਮਾਂ ਵਾਂਗ ਮੋਬਾਇਲ ਭੱਤਾ ਸ਼ੁਰੂ ਕਰਨ ਤੇ ਨੈਸ਼ਨਲ ਪ੍ਰੋਗਰਾਮਾਂ ਲਈ ਲੋੜੀਦੇ ਸ੍ਰੋਤਾਂ ਵਜੋ 10,000 ਭੱਤਾ ਜਾਰੀ ਕੀਤਾ ਜਾਵੇ ਆਦਿ ਜਲਦੀ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸਰਬਜੀਤ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਸੁਖਵੰਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ ਸਮੇਤ ਸਮੂਹ ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਸੁਪਰਵਾਈਜਰਜ਼ ਸਾਮਿਲ ਸਨ।
ਪਿਛਲੀ ਖ਼ਬਰ ਅਧਿਆਪਕਾ ਸਵ: ਰਜਿੰਦਰ ਕੌਰ ਗਰੇਵਾਲ ਦੀ ਯਾਦ ’ਚ 14ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਡੀ.ਟੀ.ਐੱਫ ਪੰਜਾਬ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ’ਚ ਸ਼ਮੂਲੀਅਤ ਕਰੇਗੀ- ਯੂਨੀਅਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।