06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਰਬੱਤ ਦੇ ਭਲੇ ਲਈ ਸੁਧਾਰ ਦੀਆਂ ਸੰਗਤਾਂ ਵਲੋਂ ਮਿੱਠੇ ਚੌਲਾਂ ਦਾ ਯੱਗ

ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਸੁਧਾਰ ਪੱਤੀ ਗਿੱਲ ਦੀਆਂ ਸਮੂਹ ਸੰਗਤਾਂ ਵਲੋਂ ਪਿੰਡ ਵਾਸੀਆਂ ਤੇ ਐੱਨ. ਆਰ.

ਅਜੀਤ ਡੈਸਕ 06-08-2026
ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਸੁਧਾਰ ਪੱਤੀ ਗਿੱਲ ਦੀਆਂ ਸਮੂਹ ਸੰਗਤਾਂ ਵਲੋਂ ਪਿੰਡ ਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਪੱਤੀ ਗਿੱਲ) ਵਿਖੇ ਸਰਬੱਤ ਦੇ ਭਲੇ ਅਤੇ ਸਮੁੱਚੇ ਨਗਰ ਦੀ ਸੁੱਖ ਸਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣ ਉਪਰੰਤ ਗ੍ਰੰਥੀ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਨੇ ਇਕੱਤਰ ਹੋ ਕੇ ਜਿਥੇ ਮਿੱਠੇ ਚੌਲਾਂ ਦਾ ਯੱਗ ਕਰਵਾਉਂਦਿਆਂ ਇਸ ਦਾ ਅਤੁੱਟ ਲੰਗਰ ਵਰਤਾਇਆ । ਇਸ ਨੇਕ ਕਾਰਜ ਵਿਚ ਪਿੰਡ ਦੀਆਂ ਮਹਿਲਾਵਾਂ, ਪੁਰਸ਼ਾਂ, ਬਜ਼ੁਰਗਾਂ, ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ। ਮਿੱਠੇ ਚੌਲਾਂ ਦੇ ਯੱਗ ਦੌਰਾਨ ਸੇਵਾਦਾਰਾਂ ਨੇ ਇਸ ਨੂੰ ਲੰਗਰ ਦੇ ਰੂਪ ਵਿਚ ਪਿੰਡ ਦੇ ਵਿੱਦਿਅਕ ਅਦਾਰਿਆਂ, ਸਾਂਝੀਆਂ ਥਾਵਾਂ ਆਦਿ ਤੱਕ ਸ਼ਰਧਾ ਨਾਲ ਵਰਤਾਇਆ। ਯੱਗ ਦੀ ਸਮਾਪਤੀ ਮੌਕੇ ਸੰਗਤਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਅਜਿਹੇ ਧਾਰਮਿਕ ਉਪਰਾਲੇ ਕਰਨ ਹਿੱਤ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ।
ਪਿਛਲੀ ਖ਼ਬਰ ਡੀ.ਟੀ.ਐੱਫ ਪੰਜਾਬ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ’ਚ ਸ਼ਮੂਲੀਅਤ ਕਰੇਗੀ- ਯੂਨੀਅਨ ਆਗੂ ਅਗਲੀ ਖ਼ਬਰ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਵੱਲੋਂ ਕੀੜੀ ਸੜਕ ਦਾ ਨਿਰਮਾਣ ਸ਼ੁਰੂ ਹੈਪੀ ਭੁਮਾਲ ਨੇ ਕਰਵਾਈ ਪ੍ਰੀਮਿਕਸ ਪਾਉਣ ਦੇ ਕੰਮ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।