05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਧਵਾ ਔਰਤ ਨਾਲ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ 11 ਖ਼ਿਲਾਫ਼ ਕੇਸ ਦਰਜ

ਹੰਬੜਾਂ, 4 ਅਗਸਤ (ਮੇਜਰ ਹੰਬੜਾਂ)-ਪੰਥਕ ਹਲਕਾ ਗਿਣੇ ਜਾਂਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਦਿਲੇਰਾਨਾ ਢੰਗ ਨਾਲ ਪੰਥਕ ਮੁੱਦੇ ਚੁੱਕੇ ਜਾਣਾ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਵਿਧਾਇਕ ਇਯਾਲੀ ਵੱਲੋਂ ਵਿਧਾਨ ਸਭਾ ’ਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਤਲ ਮਾਮਲੇ ਵਿਚ ਉਮਰ ਕੈਦ ਭੁਗਤ ਰਹੇ ਮੁਲਜ਼ਮਾਂ ਦੇ ਜ਼ਮਾਨਤ ’ਤੇ ਬਾਹਰ ਆਉਣ ਉਪਰੰਤ ਉਨ੍ਹਾਂ ਮੁਲਜ਼ਮਾਂ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਾ ਹੋਣ ਪ੍ਰਤੀ ਸਦਨ ’ਚ ਸਵਾਲ ਚੁੱਕੇ ਜਾਣ ਨੂੰ ਸ.

ਇਯਾਲੀ ਵਲੋਂ ਵਿਧਾਨ ਸਭਾ ’ਚ ਪੰਥਕ ਮੁੱਦੇ ਚੁੱਕੇ ਜਾਣਾ ਸ਼ਲਾਘਾਯੋਗ-ਧਾਲੀਵਾਲ, ਗਿੱਲ ਕੋਟਲੀ 05-08-2026
ਹੰਬੜਾਂ, 4 ਅਗਸਤ (ਮੇਜਰ ਹੰਬੜਾਂ)-ਪੰਥਕ ਹਲਕਾ ਗਿਣੇ ਜਾਂਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਦਿਲੇਰਾਨਾ ਢੰਗ ਨਾਲ ਪੰਥਕ ਮੁੱਦੇ ਚੁੱਕੇ ਜਾਣਾ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਵਿਧਾਇਕ ਇਯਾਲੀ ਵੱਲੋਂ ਵਿਧਾਨ ਸਭਾ ’ਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਤਲ ਮਾਮਲੇ ਵਿਚ ਉਮਰ ਕੈਦ ਭੁਗਤ ਰਹੇ ਮੁਲਜ਼ਮਾਂ ਦੇ ਜ਼ਮਾਨਤ ’ਤੇ ਬਾਹਰ ਆਉਣ ਉਪਰੰਤ ਉਨ੍ਹਾਂ ਮੁਲਜ਼ਮਾਂ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਾ ਹੋਣ ਪ੍ਰਤੀ ਸਦਨ ’ਚ ਸਵਾਲ ਚੁੱਕੇ ਜਾਣ ਨੂੰ ਸ. ਇਯਾਲੀ ਦਾ ਸ਼ਲਾਘਾਯੋਗ ਕਦਮ ਦੱਸਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਜਿੱਥੇ ਪੰਥਕ ਮਸਲਿਆਂ ਦੇ ਹੱਲ ਲਈ ਸੂਬੇ ’ਚ ਆਵਾਜ਼ ਚੁੱਕੀ ਜਾ ਰਹੀ ਹੈ, ਉੱਥੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ’ਚ ਪੰਥਕ ਮਸਲਿਆਂ ਨੂੰ ਲੈ ਕੇ ਸਵਾਲ ਚੁੱਕੇ ਜਾਣ ਨਾਲ ਹੁਣ ਪੰਜਾਬੀ ਭਾਈਚਾਰੇ ’ਚ ਪੰਥਕ ਮਸਲਿਆਂ ਦੇ ਹੱਲ ਨਿਕਲਣ ਦੀ ਆਸ ਬੱਝੀ ਹੈ।ਧਾਲੀਵਾਲ ਅਤੇ ਗਿੱਲ ਕੋਟਲੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਵਾਂਗ ਪੰਥਕ ਮਸਲਿਆਂ ਨੂੰ ਠੰਡੇ ਵਸਤੇ ਵਿਚ ਪਾ ਦਿੱਤਾ ਗਿਆ ਹੈ ਤੇ ਅੱਜ ‘ਆਪ’ ਸਰਕਾਰ ਤੋਂ ਵੀ ਪੰਜਾਬੀਆਂ ਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਰਹੀ ਹੈ ਤੇ ਵਿਧਾਨ ਸਭਾ ’ਚ ਸ. ਇਯਾਲੀ ਵਲੋਂ ਚੁੱਕੇ ਗਏ ਸਵਾਲਾਂ ਦੇ ਜੁਆਬ ਦੇਣ ਤੋਂ ਸਰਕਾਰ ਭੱਜਦੀ ਨਜ਼ਰ ਆਈ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ‘ਆਪ’ ਸਰਕਾਰ ਵੀ ਮੁਲਜ਼ਮਾਂ ਦੇ ਹੱਕ ’ਚ ਖੜੀ ਹੋਈ ਹੈ।
ਪਿਛਲੀ ਖ਼ਬਰ ‘ਆਪ’ ਦੇ ਵਿਧਾਇਕ ਸੁਖਾਨੰਦ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ’ਤੇ ਬਿਆਨਬਾਜ਼ੀ ਨਾ ਸਹਿਣਯੋਗ-ਝੱਮਟ ਅਗਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਦੀ ਅੰਡਰ-14 ਵਰਗ ਲੜਕੀਆਂ ਦੀ ਬੈਡਮਿੰਟਨ ਟੀਮ ਨੇ ਜਗਰਾਉਂ ਜ਼ੋਨਲ ਬੈਡਮਿੰਟਨ ਟੂਰਨਾਮੈਂਟ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।