03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭੂੰਦੜੀ, 2 ਅਗਸਤ (ਕੁਲਦੀਪ ਸਿੰਘ ਮਾਨ) ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ (ਲੁਧਿਆਣਾ) ਵਿਖੇ ‘ਰੇਸ਼ਮੀ ਡੋਰਾਂ’ ਥੀਮ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਮੁੱਖ ਮਹਿਮਾਨ ਸ੍ਰੀਮਤੀ ਹਰਪ੍ਰੀਤ ਕੌਰ ਸੰਘਾ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਵਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ।

ਅਜੀਤ ਡੈਸਕ 03-08-2026
ਭੂੰਦੜੀ, 2 ਅਗਸਤ (ਕੁਲਦੀਪ ਸਿੰਘ ਮਾਨ) ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ (ਲੁਧਿਆਣਾ) ਵਿਖੇ ‘ਰੇਸ਼ਮੀ ਡੋਰਾਂ’ ਥੀਮ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਮੁੱਖ ਮਹਿਮਾਨ ਸ੍ਰੀਮਤੀ ਹਰਪ੍ਰੀਤ ਕੌਰ ਸੰਘਾ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਵਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ । ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਸਕੂਲ ਪਰਿਸਰ ਨੂੰ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਸਜਾਇਆ ਗਿਆ। ਆਰਟ ਟੀਚਰ ਸ੍ਰੀਮਤੀ ਮਨਦੀਪ ਕੌਰ ਵਲੋਂ ਤਿਆਰ ਕੀਤੀਆਂ ਪੰਜਾਬੀ ਗੱਭਰੂਆਂ, ਮੁਟਿਆਰਾਂ ਅਤੇ ਪੁਰਾਤਨ ਵਸਤਾਂ ਦੀਆਂ ਕਲਾਕ੍ਰਿਤੀਆਂ ਖਿੱਚ ਦਾ ਕੇਂਦਰ ਰਹੀਆਂ। ‘ਸਾਡਾ ਪੰਜਾਬੀ ਵਿਰਸਾ’ ਪ੍ਰਦਰਸ਼ਨੀ ਵਿਚ ਹੱਥੀਂ ਕੱਢੀਆਂ ਚਾਦਰਾਂ, ਫੁੱਲਕਾਰੀਆਂ, ਖੇਸ, ਪਿੱਤਲ ਦੇ ਭਾਂਡੇ, ਮਿੱਟੀ ਦਾ ਚੁੱਲ੍ਹਾ, ਮਧਾਣੀ, ਗਾਗਰ, ਲਾਲਟੈਣ, ਖੜਾਵਾਂ ਅਤੇ ਖੇਤੀ ਦੇ ਪੁਰਾਤਨ ਸੰਦਾਂ ਸਮੇਤ ਰਵਾਇਤੀ ਪੰਜਾਬੀ ਪਕਵਾਨਾਂ ਦੇ ਸਟਾਲ ਲਗਾ ਕੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜਾਣੂ ਕਰਵਾਇਆ ਗਿਆ। ਚੇਅਰਮੈਨ ਪਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਅਤੇ ਪ੍ਰਿੰਸੀਪਲ ਜਸਵੰਤ ਕੌਰ ਢੱਟ ਨੇ ਪੰਜਾਬੀ ਸੱਭਿਆਚਾਰ ਦੀ ਮਹੱਤਤਾ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਸੋਲੋ ਡਾਂਸ, ਗਰੁੱਪ ਡਾਂਸ, ਮਾਡਲਿੰਗ ਅਤੇ ਗਿੱਧੇ ਰਾਹੀਂ ਖੂਬ ਰੰਗ ਬੰਨ੍ਹਿਆ। ਦੂਜੀ ਅਤੇ ਤੀਜੀ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤਾ ਗਿਆ ਨਾਟਕ, ਜਿਸ ਵਿਚ ਪੁਰਾਣੇ ਸਮਾਜ ਦੀਆਂ ਧੀਆਂ ਪ੍ਰਤੀ ਸੋਚ ਨੂੰ ਦਰਸਾਇਆ ਗਿਆ, ਦਰਸ਼ਕਾਂ ਨੂੰ ਭਾਵੁਕ ਕਰ ਗਿਆ। ਵਾਈਸ ਪ੍ਰਿੰਸੀਪਲ ਪ੍ਰਿੰਸ ਰੁਪਾਲ, ਪ੍ਰੋਗਰਾਮ ਕੋਆਰਡੀਨੇਟਰ ਖੁਸ਼ਦੀਪ ਕੌਰ ਅਤੇ ਸਰਬਜੀਤ ਕੌਰ ਦੇ ਸਹਿਯੋਗ ਨਾਲ ਸਮਾਗਮ ਸਫ਼ਲਤਾਪੂਰਵਕ ਸੰਪੰਨ ਹੋਇਆ। ਮਿਸ ਜੈਸਿਕਾ ਅਤੇ ਮਿਸ ਮੁਸਕਾਨਪ੍ਰੀਤ ਕੌਰ ਨੇ ਸਮਾਗਮ ਦੀਆਂ ਯਾਦਾਂ ਨੂੰ ਕੈਮਰੇ ਵਿਚ ਕੈਦ ਕੀਤਾ। ਇਸ ਮੌਕੇ ਦੂਜੀ ਤੋਂ ਬਾਰ੍ਹਵੀਂ ਜਮਾਤ ਤੱਕ ਗਿੱਧਾ ਕਵੀਨ ਵਜੋਂ ਨਿਮਰਵੀਰ ਕੌਰ, ਅਕਾਲਸਿਮਰ ਕੌਰ ਅਤੇ ਅਨਮੋਲਪ੍ਰੀਤ ਕੌਰ ਚੁਣੀਆਂ ਗਈਆਂ, ਜਦਕਿ ਮਿਸ ਤੀਜ ਦਾ ਤਾਜ ਅਨਾਇਤਪ੍ਰੀਤ ਕੌਰ, ਪਾਹੁਲਪਦੀਪ ਕੌਰ ਢੱਟ, ਰਹਿਮਤਵੀਰ ਕੌਰ, ਸਹਿਜਪ੍ਰੀਤ ਕੌਰ ਅਤੇ ਪਵਨਪ੍ਰੀਤ ਕੌਰ ਨੇ ਆਪਣੇ ਨਾਂਅ ਕੀਤਾ। ਮਹਿੰਦੀ ਮੁਕਾਬਲੇ ਵਿਚ ਗੁਰਲੀਨ ਕੌਰ ਨੇ ਪਹਿਲਾ, ਮੰਨਤ ਕੌਰ ਨੇ ਦੂਜਾ ਅਤੇ ਅਰੁਣਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਭਰੋਸਾ ਦਿੰਦਿਆਂ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਦੀ ਸੰਭਾਲ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਹੜੇ ਵਿਚ ਤੀਆਂ ਦੀਆਂ ਲੱਗੀਆਂ ਰੌਣਕਾਂ ਰਵਾਇਤੀ ਪੰਜਾਬੀ ਪਹਿਰਾਵਿਆਂ,... ਅਗਲੀ ਖ਼ਬਰ ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸਕੂਲ ਕਮਾਲਪੁਰਾ ਵਿਖੇ 10ਵੀਂ ਤੋਂ 12ਵੀਂ ਜਮਾਤ ਤੱਕ ਦਾਖ਼ਲੇ 8 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।