ਹਠੂਰ, 27 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਲੋਂ ਇਕ ਮੁਲਜ਼ਮ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸੇਵਕ ਸਿੰਘ ਐੱਸ.ਆਈ. ਨੇ ਦੱਸਿਆ ਕਿ ਗੁਪਤ ਮਿਲੀ ਇਤਲਾਹ ’ਤੇ ਉਨ੍ਹਾਂ ਨੇ ਪਿੰਡ ਲੱਖਾ ਨਜ਼ਦੀਕ ਤੋਂ ਅਜੈ ਪੁੱਤਰ ਡੁੱਡਾ ਨਾਥ ਵਾਸੀ ਜਗਰਾਉਂ ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਅਤੇ ਉਸ ਵਿਰੁੱਧ ਮੁਕੱਦਮਾ ਨੰਬਰ 129, ਅ/ਧ 22-61-85 ਐੱਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਹਠੂਰ ਦੇ ਮਾਮਲਾ ਦਰਜ਼ ਕੀਤਾ ਹੈ। ਇਸੇ ਤਰ੍ਹਾਂ ਇਕ ਵੱਖਰੇ ਮਾਮਲੇ ’ਚ ਸੁਖਵੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰਾਮਾ, ਲਵਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਪਵਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਅਨ ਹਠੂਰ ਨੂੰ 30 ਨਸ਼ੀਲੀਆਂ ਗੋਲੀਆਂ, ਸਮੇਤ ਪੀ.ਬੀ. 04ਐਕਸ 5082 ਮਾਰਕਾ ਸਵਿੱਫਟ ਡਿਜ਼ਾਇਰ ਕਾਰ ਸਮੇਤ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਹੈ।