21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚੱਕ ਕਲਾਂ ਵਿਖੇ ਭਾਕਿਯੂ ਡਕੌਂਦਾ (ਧਨੇਰ ) ਦੀ ਮੀਟਿੰਗ ਹੋਈ

ਅਜੀਤ ਡੈਸਕ 16-07-2026
ਹੰਬੜਾਂ, 15 ਜੁਲਾਈ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਚੱਕ ਕਲਾਂ ਵਿਖੇ ਬੀ.ਕੇ.ਯੂ. ਡਕੌਂਦਾ (ਧਨੇਰ) ਦੀ ਅਹਿਮ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਸੁਖਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ ਨੇ ਕਿਹਾ ਕਿਸਾਨ ਮਾਰੂ ਨੀਤੀਆਂ ਦਾ ਸਾਡੀ ਯੂਨੀਅਨ ਵਿਰੋਧ ਕਰੇਗੀ ਤੇ ਇਸ ਪ੍ਰਤੀ ਯੂਨੀਅਨ ਵਲੋਂ ਘਰ-ਘਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਣ ਸਾਫ਼ ਤੇ ਸਵੱਛ ਰਹਿ ਸਕੇ। ਇਸ ਸਮੇਂ ਸਟੇਜ਼ ਸੈਕਟਰੀ ਜੁਗਰਾਜ ਸਿੰਘ ਦਾਖਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਮੇਂ ਪ੍ਰਧਾਨ ਸੁਖਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਵੇਚਦੇ ਹਨ, ਉਨ੍ਹਾਂ ਦਾ ਪੂਰਨ ਤੌਰ ’ਤੇ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ। ਇਸ ਸਮੇਂ ਤੇਜਿੰਦਰ ਸਿੰਘ ਧਾਲੀਵਾਲ ਚੱਕ ਕਲਾਂ, ਹਰਪ੍ਰੀਤ ਸਿੰਘ ਮੁੱਲਾਂਪੁਰ, ਇੰਦਰਜੀਤ ਸਿੰਘ ਡੱਲੇਵਾਲ ਇਕਾਈ ਪ੍ਰਧਾਨ, ਦਵਿੰਦਰ ਸਿੰਘ ਰੁੜਕਾ ਪ੍ਰੈਸ ਸਕੱਤਰ, ਸੁਖਦੀਪ ਸਿੰਘ ਕਾਲਖ, ਸਤਪਾਲ ਸਿੰਘ ਹਿੱਸੋਵਾਲ, ਮਨਪ੍ਰੀਤ ਸਿੰਘ ਹਿੱਸੋਵਾਲ ਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਬੀਬੀ ਪਵਨਪ੍ਰੀਤ ਕੌਰ ਰਾਏ ਨੇ ਬਲਾਕ ਸੰਮਤੀ ਜਗਰਾਉਂ ਦੇ ਵਾਈਸ ਚੇਅਰਪਰਸਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੀਰ ਬਾਬਾ ਟਾਹਲੀਆਂ ਵਲੀ ਸਰਕਾਰ ਦੇ ਦਰਬਾਰ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।