11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਮਾਜ ਭਲਾਈ ਸੰਸਥਾ ਹੰਬੜਾਂ ਨੇ ਲੋੜਵੰਦ ਲੜਕੀ ਨੂੰ ਇਲਾਜ ਲਈ ਮਾਲੀ ਸਹਾਇਤਾ ਦਿੱਤੀ

ਅਜੀਤ ਡੈਸਕ 11-07-2026
ਹੰਬੜਾਂ, 10 ਜੁਲਾਈ (ਹਰਵਿੰਦਰ ਸਿੰਘ ਮੱਕੜ)- ਸਮਾਜ ਭਲਾਈ ਸੰਸਥਾ ਹੰਬੜਾਂ ਵਲੋਂ ਲੋੜਵੰਦ ਗਰੀਬ ਪਰਿਵਾਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਲੜਕੀ ਖੁਸ਼ਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ ਹੰਬੜਾਂ ਨੂੰ ਇਲਾਜ ਕਰਵਾਉਣ ਲਈ ਮਾਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਾਹਨੀ ਤੇ ਸਰਪੰਚ ਚਰਨ ਸਿੰਘ ਗੁਰੂ ਨੇ ਕਿਹਾ ਕਿ ਸੰਸਥਾ ਵਲੋਂ ਰਲ-ਮਿਲਕੇ ਆਪਣਾ ਦਸਵੰਧ ਕੱਢਦਿਆ ਹੋਇਆਂ ਹਮੇਸ਼ਾਂ ਲੋੜਵੰਦ ਤੇ ਮਜ਼ਬੂਰ ਪਰਿਵਾਰਾਂ ਦੀ ਮੱਦਦ ਕੀਤੀ ਜਾਂਦੀ ਰਹੀ ਹੈ ਤੇ ਹੋਰ ਵੀ ਸਮਾਜ ਸੇਵੀ ਲੋਕ ਇਸ ਸੰਸਥਾ ਨਾਲ ਜੁੜ ਕੇ ਲੋੋਕ ਭਲਾਈ ਦੇ ਕੰਮਾਂ ਵਿਚ ਆਪਣਾ-ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਮਹਿੰਦਰ ਸਿੰਘ ਚੀਮਾ, ਦਵਿੰਦਰ ਸ਼ਰਮਾ, ਪ੍ਰਮੋਦ ਚੰਦਰ ਰਾਜੂ, ਜਸਵੀਰ ਸਿੰਘ ਰਾਣਾ, ਬੱਗਾ ਰਤਨ ਬੀਜ ਸਟੋਰ, ਭੂਪਿੰਦਰ ਸਿੰਘ ਲੱਕੀ ਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਸਿੱਧਵਾਂ ਟਰੱਸਟ ਦੇ ਦੁਬਾਰਾ ਮੈਨੇਜਰ ਤੇ ਟਰੱਸਟੀ ਬਣੇ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਨੇ 63ਵਾਂ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।