11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਨੇ 63ਵਾਂ ਸਥਾਪਨਾ ਦਿਵਸ ਮਨਾਇਆ

11-07-2026
ਜਗਰਾਉਂ, 10 ਜੁਲਾਈ (ਵਿਨੋਦ ਕੁਮਾਰ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਸ਼ਾਖਾ ਵੱਲੋਂ ਅੱਜ 63ਵਾਂ ਸਥਾਪਨਾ ਦਿਵਸ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਵੀ ਅਗਵਾਈ ਵਿੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਬੱਚਿਆਂ ਨੂੰ ਬੂਟੇ ਵੰਡੇ ਗਏ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਅਤੇ ਸੈਕਟਰੀ ਸੁਖਦੇਵ ਗਰਗ ਨੇ ਦੱਸਿਆ ਕਿ 1963 ਵਿੱਚ ਡਾਕਟਰ ਸੂਰਜ ਪ੍ਰਕਾਸ਼ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਪਨਾ ਸੰਪਰਕ, ਸਹਿਯੋਗ, ਸੰਸਕਾਰ, ਸੇਵਾ, ਸਮਰਪਣ ਦੇ ਪੰਜ ਸੂਤਰਾਂ ਨੂੰ ਲੈ ਕੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਮਾਜ ਦਾ ਕਲਿਆਣ, ਰਾਸ਼ਟਰ ਦਾ ਨਿਰਮਾਣ ਅਤੇ ਮਾਨਵਤਾ ਦੀ ਸੇਵਾ ਹਿੱਤ ਪ੍ਰੀਸ਼ਦ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵੱਲੋਂ ਅੱਜ ਸਥਾਪਨਾ ਦਿਵਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਮਕਸਦ ਦੇ ਨਾਲ ਸਕੂਲ ਦੇ ਬੱਚਿਆਂ ਨੂੰ ਬੂਟੇ ਵੰਡਣ ਸਮੇਂ ਬੱਚਿਆਂ ਨੂੰ ਇੰਨ੍ਹਾਂ ਬੂਟਿਆਂ ਦੀ ਦੇਖਭਾਲ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾਕਟਰ ਸੂਰਜ ਪ੍ਰਕਾਸ਼ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ। ਇਸ ਮੌਕੇ ਕੈਸ਼ੀਅਰ ਸਤੀਸ਼ ਗਰਗ, ਰਾਜਿੰਦਰ ਜੈਨ ਕਾਕਾ, ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਭਲਾਈ ਸੰਸਥਾ ਹੰਬੜਾਂ ਨੇ ਲੋੜਵੰਦ ਲੜਕੀ ਨੂੰ ਇਲਾਜ ਲਈ ਮਾਲੀ ਸਹਾਇਤਾ ਦਿੱਤੀ ਅਗਲੀ ਖ਼ਬਰ ਸਿੱਖ ਇਤਹਿਾਸ ਨਾਲ ਸਬੰਧਿਤ ‘ਸਤਲੁਜ’ ਫ਼ਿਲਮ ਨੂੰ ਜੀ5 ਤੋਂ ਹਟਾਏ ਜਾਣਾ ਨਿੰਦਣਯੋਗ ਫ਼ੈਸਲਾ- ਜਥੇ: ਮਲਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।