26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਭਾਈ ਖਾਲੜਾ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਕੇਂਦਰ ਦੀ ਘਿਨੌਣੀ ਹਰਕਤ

ਅਜੀਤ ਡੈਸਕ 09-07-2026
ਗੁਰੂਸਰ ਸੁਧਾਰ , 8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਤੇ ਜਥੇਬੰਦੀ ਦੇ ਹੋਰਨਾਂ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਪੰਜਾਬੀ ਦੇ ਹਰਮਨਪਿਆਰੇ ਗਾਇਕ ਅਤੇ ਉੱਘੇ ਅਦਾਕਾਰ ਦਿਲਜੀਤ ਦੁਸਾਂਝ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਕਿਰਦਾਰ ਵਿਚ ਬਣਾਈ ਫ਼ਿਲਮ ‘ਸਤਲੁਜ’ ’ਤੇ ਕੇਂਦਰ ਸਰਕਾਰ ਵਲੋਂ ਲਗਾਈ ਪਾਬੰਦੀ ਨੂੰ ਇਕ ਘਿਨੌਣੀ ਹਰਕਤ ਕਰਾਰ ਦਿੱਤਾ ਹੈ। ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਤੀਤ ਦੇ ਸਮੇਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ, ਦੁਖਾਂਤ ਨੂੰ ਬਿਆਨ ਕਰਦੀਆਂ ਫ਼ਿਲਮਾਂ ਉਪਰ ਕੱਟ ਲਗਾ ਕੇ ਰਿਲੀਜ਼ ਕੀਤੀਆਂ ਜਾਂ ਇਨ੍ਹਾਂ ਫ਼ਿਲਮਾਂ ’ਤੇ ਪੂਰਨ ਪਾਬੰਦੀ ਲਗਾ ਕੇ ਸਮੇਂ ਸਮੇਂ ਦੀਆਂ ਸਰਕਾਰਾਂ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦੇ ਚੁੱਕੀਆਂ ਹਨ ਪ੍ਰੰਤੂ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਆਧਾਰਿਤ ਫ਼ਿਲਮ ਨੂੰ ਜਿਸ ਤਰ੍ਹਾਂ ਕੇਂਦਰ ਦੇ ਜ਼ੁਬਾਨੀ ਆਦੇਸ਼ਾਂ ’ਤੇ ਜੀ 5 ਪਲੇਟਫਾਰਮ ਤੋਂ ਹਟਾਇਆ ਗਿਆ ਹੈ ਉਹ ਸਖ਼ਤ ਨਿੰਦਣਯੋਗ ਹੈ। ਜਥੇਬੰਦੀ ਨੇ ਕੇਂਦਰ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਭਾਈ ਖਾਲੜਾ ਦੀ ਜੀਵਨੀ ਆਧਾਰਿਤ ਅਦਾਕਾਰ ਦਿਲਜੀਤ ਦੁਸਾਂਝ ਦੀ ਇਸ ਫ਼ਿਲਮ ਤੋਂ ਸਮੁੱਚੀ ਰੋਕ ਹਟਾਈ ਜਾਵੇ । ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਜ਼ਿਲ੍ਹਾ ਯੂਥ ਜਨਰਲ ਸਕੱਤਰ ਤੇਜਿੰਦਰ ਸਿੰਘ ਹੇਰਾਂ, ਕਿਸਾਨ ਆਗੂ ਪ੍ਰਦੀਪ ਸਿੰਘ ਹੇਰਾਂ, ਅਵਤਾਰ ਸਿੰਘ ਲੀਲ, ਪਰਮਿੰਦਰ ਸਿੰਘ ਮੁੱਲਾਂਪੁਰ, ਜਗਜੀਤ ਸਿੰਘ ਸੁਧਾਰ, ਦੀਪਕ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਕਾਨਾਂ ਸੀਲ ਕਰਨ ਉਪਰੰਤ ਨਿਊ ਅਹੂਜਾ ਸਵੀਟ ’ਤੇ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਮਾਲ ਵਿਭਾਗ ਦੇ ਅਧਿਕਾਰੀ ਅਗਲੀ ਖ਼ਬਰ ਲੈਂਡ ਪੂਲਿੰਗ ਸੋਧੀ ਨੀਤੀ ਸਾਡਾ ਬੁਨਿਆਦੀ ਢਾਂਚਾ ਤਬਾਹ ਕਰੇਗੀ- ਗੋਂਦਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।